ਨਵੀਂ ਦਿੱਲੀ (ਏਜੰਸੀ) : ਦੁਸ਼ਮਣ ਸੋਚ ਰਹੇ ਸਨ ਕਿ ਐੱਸ-400 ਦੀ ਦਹਿਸ਼ਤ ਬਸ ਇੱਥੇ ਹੀ ਰੁਕ ਜਾਵੇਗਾ ਪਰ ਭਾਰਤੀ ਹਵਾਈ ਫੌਜ ਨੇ ਅਜਿਹਾ ਵੱਡਾ ਮੋੜ ਲਿਆ ਦਿੱਤਾ ਹੈ ਕਿ ਸਰਹੱਦ ਦੇ ਉਸ ਪਾਰ ਪਾਕਿਸਤਾਨ ’ਚ ਤਰਥੱਲੀ ਮਚਣਾ ਤੈਅ ਹੈ। ਆਪ੍ਰੇਸ਼ਨ ਸਿੰਧੂਰ ’ਚ ਪਾਕਿਸਤਾਨੀ ਜੈੱਟਸ ਦਾ ਧੂਆਂ ਕੱਢਣ ਅਤੇ ਚੀਨੀ ਮਿਜ਼ਾਈਲਾਂ ਨੂੰ ਹਵਾ ’ਚ ਭਸਮ ਕਰਨ ਵਾਲੇ ‘ਐੱਸ-400 ਸੁਦਰਸ਼ਨ’ ਦਾ ਹੁਣ ਪਾਰਟ-2 ਆ ਰਿਹਾ ਹੈ। ਰੂਸ ਨੇ ਭਾਰਤ ਨੂੰ 5 ਨਵੇਂ ਐੱਸ-400 ਸਕੁਐਡਰਨ ਦੇਣ ਲਈ 50,000 ਕਰੋੜ ਤੋਂ ਜ਼ਿਆਦਾ ਦੀ ਅਜਿਹੀ ਧਾਂਸੂ ਤਜਵੀਜ਼ ਭੇਜੀ ਹੈ ਜਿਸ ਤੋਂ ਬਾਅਦ ਭਾਰਤ ਦਾ ਹਵਾਈ ਖੇਤਰ ਪੂਰੀ ਤਰ੍ਹਾਂ ‘ਨੋ-ਐਂਟਰੀ ਜ਼ੋਨ’ ਬਣਨ ਜਾ ਰਿਹਾ ਹੈ। ਇਕ ਪਾਸੇ ਰੂਸ ਦਾ ਐੱਸ-400 ਅਤੇ ਦੂਜੇ ਪਾਸੇ ਭਾਰਤ ਦਾ ਸਵਦੇਸ਼ੀ ਪ੍ਰਾਜੈਕਟ ਕੁਸ਼ਾ- ਦੁਸ਼ਮਣਾਂ ਲਈ ਹੁਣ ਭਾਰਤ ਦੇ ਆਸਮਾਨ ਵੱਲ ਦੇਖਣਾ ਵੀ ਔਖਾ ਸਾਬਤ ਹੋ ਜਾਵੇਗਾ। ਰਿਪੋਰਟ ਮੁਤਾਬਕ, ਭਾਰਤੀ ਹਵਾਈ ਫੌਜ ਲਈ ਐੱਸ-400 ਸੁਦਰਸ਼ਨ ਏਅਰ ਡਿਫੈਂਸ ਸਿਸਟਮ ਦੇ 5 ਹੋਰ ਨਵੇਂ ਸਕੁਐਡਰਨ ਖਰੀਦਣ ਦੇ ਟੈਂਡਰ ’ਤੇ ਰੂਸ ਨੇ ਆਪਣੀ ਵੇਰਵਾਬੱਧ ਤਜਵੀਜ਼ ਰੱਖਿਆ ਮੰਤਰਾਲਾ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲ ਰਹੇ ਨੇ LPG, e-KYC ਤੇ ਹੋਰ ਜ਼ਰੂਰੀ ਨਿਯਮ ! ਜਾਣੋ ਤੁਹਾਡੇ 'ਤੇ ਕੀ ਪਵੇਗਾ ਅਸਰ
50,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਇਹ ਪ੍ਰਾਜੈਕਟ ਇਸ ਵੇਲੇ ਫੁੱਲ ਸਪੀਡ ’ਚ ਪ੍ਰੋਸੈੱਸ ਹੋ ਰਿਹਾ ਹੈ। ਇਸ ਤੋਂ ਇਲਾਵਾ ਰੂਸ ਐੱਸ-400 ਦੀ ਟੈਕਨਾਲੋਜੀ ਵੀ ਦੇਵੇਗਾ ਜਿਸ ਨਾਲ 2 ਮਿਜ਼ਾਈਲ ਡਿਫੈਂਸ ਸਿਸਟਮਾਂ ਦਾ ਨਿਰਮਾਣ ਭਾਰਤ ’ਚ ਹੀ ਹੋਵੇਗਾ। ਐੱਸ-400 ਸੁਦਰਸ਼ਨ ਦੀ ਤਾਕਤ ਕੀ ਹੈ, ਇਹ ਦੁਨੀਆ ਆਪ੍ਰੇਸ਼ਨ ਸਿੰਧੂਰ ’ਚ ਦੇਖ ਚੁੱਕੀ ਹੈ। ਪੱਛਮੀ ਹਵਾਈ ਕਮਾਨ ਦੇ ਚੀਫ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ਨੇ ਇਕ ਹਾਲੀਆ ਪੌਡਕਾਸਟ ’ਚ ਖੁਲਾਸਾ ਕੀਤਾ ਕਿ ਐੱਸ-400 ਨੇ ਇਤਿਹਾਸ ਦਾ ਸਭ ਤੋਂ ਲੰਬਾ 314 ਕਿਲੋਮੀਟਰ ਦੀ ਦੂਰੀ ’ਤੇ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲਾ ‘ਮਿਜ਼ਾਈਲ ਕਿੱਲ ਸ਼ਾਟ’ ਲਾ ਕੇ ਪਾਕਿਸਤਾਨ ਦੇ ਸਰਵਿਲਾਂਸ ਏਅਰਕ੍ਰਾਫਟ ਨੂੰ ਹਵਾ ’ਚ ਹੀ ਭਸਮ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਰਿਆਣਵੀ ਗਾਇਕ ਅੰਕਿਤ ਕਤਲਕਾਂਡ: ਪੁਲਸ ਐਨਕਾਊਂਟਰ 'ਚ ਦੋਵੇਂ ਸ਼ੂਟਰ ਢੇਰ
NEXT STORY