ਨਿਊਯਾਰਕ - ਯੂ. ਐੱਨ. ਜੀ. ਏ. 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਗਏ ਕਸ਼ਮੀਰ ਮੁੱਦੇ 'ਤੇ ਭਾਸ਼ਣ ਨੂੰ ਲੈ ਕੇ ਭਾਰਤ 'ਰਾਈਟ ਟੂ ਰਿਪਲਾਈ' ਦੇ ਤਹਿਤ ਜਵਾਬ ਦੇਵੇਗਾ। ਯੂ. ਐੱਨ. 'ਚ ਭਾਰਤ ਸਵੇਰੇ 6:45 ਤੋਂ 7:00 ਵਜੇ ਵਿਚਾਲੇ ਇਸ ਦਾ ਜਵਾਬ ਦੇਵੇਗਾ। ਦੱਸ ਦਈਏ ਕਿ ਸੰਯੁਕਤ ਰਾਸ਼ਟਰ ਮਹਾਸਭਾ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਪ੍ਰਤੱਖ ਰੂਪ ਤੋਂ ਭਾਰਤ 'ਤੇ ਹਮਲਾ ਕਰਦੇ ਹੋਏ ਕਸ਼ਮੀਰ 'ਚ ਖੂਨ-ਖਰਾਬੇ ਵਾਲਾ ਬਿਆਨ ਦਿੱਤਾ।
ਇਮਰਾਨ ਨੇ ਗੋਲਬਲ ਮੰਚ 'ਤੇ ਸ਼ਰੇਆਮ ਆਖਿਆ ਕਿ ਇਕ ਵਾਰ ਫਿਰ ਪੁਲਵਾਮਾ ਜਿਹਾ ਹਮਲਾ ਹੋਵੇਗਾ। ਖਾਨ ਨੇ ਆਖਿਆ ਕਿ ਭਾਰਤ ਨੂੰ ਕਸ਼ਮੀਰ 'ਚੋਂ ਕਰਫਿਊ ਹਟਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਖਾਨ ਨੇ ਆਖਿਆ ਕਿ ਭਾਰਤ ਨੇ ਕਸ਼ਮੀਰ 'ਚ ਯੂ. ਐੱਨ. ਦੇ ਪ੍ਰਸਤਾਵ ਖਿਲਾਫ ਕੰਮ ਕੀਤਾ। ਕਸ਼ਮੀਰ 'ਤੇ ਬਿਨਾਂ ਸੋਚ-ਸਮਝੇ ਫੈਸਲਾ ਲਿਆ ਗਿਆ। ਕਸ਼ਮੀਰ 'ਚੋਂ ਕਰਫਿਊ ਹਟਦੇ ਹੀ ਖੂਨ-ਖਰਾਬਾ ਹੋਵੇਗਾ।
ਚੀਨ ਦੀ ਸਰਹੱਦ ’ਤੇ ਤਾਇਨਾਤ ਹੋਵੇਗਾ ਲੜਾਕੂ ਜਹਾਜ਼ ਰਾਫੇਲ
NEXT STORY