ਨਵੀਂ ਦਿੱਲੀ (ਭਾਸ਼ਾ)- ਭਾਰਤ 'ਚ ਅੱਤਵਾਦੀਆਂ ਵਲੋਂ ਸਟੀਲ ਕੋਰ ਗੋਲੀਆਂ ਦੇ ਉਪਯੋਗ ਦੇ ਖ਼ਤਰੇ ਦਰਮਿਆਨ, ਭਾਰਤੀ ਫ਼ੌਜ ਨੇ ਆਪਣੇ ਫਰੰਟ ਲਾਈਨ ਦੇ ਫ਼ੌਜੀਆਂ ਲਈ 62,500 ਬੁਲੇਟਪਰੂਫ਼ ਜੈਕਟ ਪ੍ਰਾਪਤ ਕਰਨ ਲਈ ਟੈਂਡਰ ਜਾਰੀ ਕੀਤਾ ਹੈ, ਜੋ ਕਿ ਉਨ੍ਹਾਂ ਨੂੰ ਅਜਿਹੀਆਂ ਗੋਲੀਆਂ ਤੋਂ ਬਚਾਉਣਗੀਆਂ।
ਇਹ ਵੀ ਪੜ੍ਹੋ : ਪੁੱਤਰ ਨੇ ਪਿਤਾ ਦਾ ਕੀਤਾ ਕਤਲ, ਮਾਂ ਦੀ ਮਦਦ ਨਾਲ ਲਾਸ਼ ਦੇ ਕੀਤੇ 6 ਟੁਕੜੇ
ਭਾਰਤੀ ਫ਼ੌਜ ਅਧਿਕਾਰੀਆਂ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਰੱਖਿਆ ਮੰਤਰਾਲਾ ਨੇ ਮੇਕ ਇਨ ਇੰਡੀਆ ਦੇ ਅਧੀਨ ਇਨ੍ਹਾਂ ਜੈਕਟਾਂ ਲਈ 2 ਵੱਖ-ਵੱਖ ਟੈਂਡਰ ਜਾਰੀ ਕੀਤੇ ਹਨ, ਜਿਨ੍ਹਾਂ 'ਚ ਇਕ ਆਮ ਵਰਗ ਦੇ ਅਧੀਨ 47,627 ਜੈਕਟਾਂ ਲਈ ਅਤੇ ਦੂਜੀ ਐਮਰਜੈਂਸੀ ਖਰੀਦ ਪ੍ਰਕਿਰਿਆ ਦੇ ਅਧੀਨ 15 ਹਜ਼ਾਰ ਜੈਕੇਟਾਂ ਲਈ ਹੈ, ਜਿਸ ਨੂੰ ਅਗਲੇ ਤਿੰਨ ਤੋਂ ਚਾਰ ਮਹੀਨਿਆਂ 'ਚ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 47,627 ਜੈਕੇਟਾਂ ਦੀ ਖਰੀਦ ਪੜਾਵਾਂ ਭਾਰਤੀ ਫ਼ੌਜ ਅਧਿਕਾਰੀਆਂ ਨੇ ਚ ਕੀਤੀ ਜਾਵੇਗੀ ਅਤੇ ਇਸ ਦੇ ਅਗਲੇ 18-24 ਮਹੀਨਿਆਂ 'ਚ ਪੂਰਾ ਹੋਣ ਦੀ ਉਮੀਦ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਓਡੀਸ਼ਾ 'ਚ ਵਾਪਰਿਆ ਰੇਲ ਹਾਦਸਾ, 2 ਲੋਕਾਂ ਦੀ ਮੌਤ
NEXT STORY