ਨੈਸ਼ਨਲ ਡੈਸਕ- ਭਾਰਤੀ ਫੌਜ ਦੀ ਤਾਕਤ ਨੂੰ ਮਜ਼ਬੂਤ ਕਰਨ 'ਚ ਇਕ ਨਾਂ ਹੋਰ ਜੁੜ ਗਿਆ ਹੈ, ਉਹ ਐਂਟੀ ਟੈਂਕ 'ਧਰੁਵਾਸਤਰ' ਮਿਜ਼ਾਈਲ। ਐਂਟੀ ਟੈਂਕ 'ਧਰੁਵਾਸਤਰ' ਮਿਜ਼ਾਈਲ ਦਾ ਬੁੱਧਵਾਰ ਨੂੰ ਸਫ਼ਲ ਪ੍ਰੀਖਣ ਕੀਤਾ ਗਿਆ। 'ਧਰੁਵਾਸਤਰ' ਮਿਜ਼ਾਈਲ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਮੇਡ ਇਨ ਇੰਡੀਆ ਹੈ। ਇਹ ਮਿਜ਼ਾਈਲ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ।
ਟੈਸਟ ਤੋਂ ਬਾਅਦ ਫੌਜ ਨੂੰ ਸੌਂਪਿਆ ਗਿਆ 'ਧਰੁਵਸਤਰ'
ਓਡੀਸ਼ਾ ਦੇ ਬਾਲਾਸੋਰ 'ਚ 15-16 ਜੁਲਾਈ ਨੂੰ ਇਸ ਦਾ ਟੈਸਟ ਹੋਇਆ, ਜਿਸ ਤੋਂ ਬਾਅਦ ਹੁਣ ਇਸ ਨੂੰ ਫੌਜ ਨੂੰ ਸੌਂਪਿਆ ਗਿਆ। ਇਸ ਦੀ ਵਰਤੋਂ ਭਾਰਤੀ ਫੌਜ ਦੇ ਧਰੁਵ ਹੈਲੀਕਾਪਟਰ ਨਾਲ ਕੀਤੀ ਜਾਵੇਗੀ ਮਤਲਬ ਅਟੈਕ ਹੈਲੀਕਾਪਟਰ ਧਰੁਵ 'ਤੇ ਇਸ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਦੁਸ਼ਮਣਾਂ ਨੂੰ ਸਬਕ ਸਿਖਾਇਆ ਜਾ ਸਕੇ। ਬੁੱਧਵਾਰ ਨੂੰ ਇਸ ਦਾ ਜੋ ਟੈਸਟ ਕੀਤਾ ਗਿਆ, ਉਹ ਬਿਨਾਂ ਹੈਲੀਕਾਪਟਰ ਨਾਲ ਕੀਤਾ ਗਿਆ ਹੈ।
'ਧਰੁਵਾਸਤਰ' ਮਿਜ਼ਾਈਲ ਦੀ ਖਾਸੀਅਤ
1- ਪਹਿਲੇ ਇਸ ਮਿਜ਼ਾਈਲ ਦਾ ਨਾਂ ਨਾਗ ਸੀ, ਜਿਸ ਨੂੰ ਹੁਣ ਬਦਲ ਕੇ ਧਰੁਵਸਤਰ ਕੀਤਾ ਗਿਆ ਹੈ।
2- ਮੇਡ ਇਨ ਇੰਡੀਆ ਇਸ ਮਿਜ਼ਾਈਲ ਦੀ ਸਮਰੱਥਾ 4 ਕਿਲੋਮੀਟਰ ਤੱਕ ਹੈ, ਇਹ ਕਿਸੇ ਵੀ ਟੈਂਕ ਨੂੰ ਖਤਮ ਕਰ ਸਕਦੀ ਹੈ।
3- ਧਰੁਵ ਹੈਲੀਕਾਪਟਰ ਵੀ ਪੂਰੀ ਤਰ੍ਹਾਂ ਨਾਲ ਦੇਸੀ ਹੈਲੀਕਾਪਟਰ ਹੈ, ਅਜਿਹੇ 'ਚ DRDO-ਫੌਜ ਲਈ ਇਸ ਨੂੰ ਵੱਡੀ ਉਪਲੱਬਧੀ ਮੰਨਿਆ ਜਾ ਰਿਹਾ ਹੈ। ਭਾਰਤ ਹੁਣ ਅਜਿਹੀਆਂ ਮਿਜ਼ਾਈਲਾਂ ਲਈ ਕਿਸੇ ਦੂਜੇ ਦੇਸ਼ 'ਤੇ ਨਿਰਭਰ ਨਹੀਂ ਰਹੇਗਾ।
4- ਧਰੁਵਾਸਤਰ ਇਕ ਤੀਜੀ ਪੀੜ੍ਹੀ ਦੀ 'ਦਾਗ਼ੋ ਅਤੇ ਭੁੱਲ ਜਾਓ' ਟੈਂਕ ਸੰਬੰਧੀ ਮਿਜ਼ਾਈਲ ਪ੍ਰਣਾਲੀ ਹੈ, ਜਿਸ ਨੂੰ ਆਧੁਨਿਕ ਹਲਕੇ ਹੈਲੀਕਾਪਟਰ 'ਤੇ ਸਥਾਪਤ ਕੀਤਾ ਗਿਆ ਹੈ।
5- ਹਰ ਮੌਸਮ 'ਚ ਦਿਨ-ਰਾਤ ਦੇ ਸਮੇਂ ਨਿਸ਼ਾਨਾ ਸਾਧਨ 'ਚ ਸਮਰੱਥ ਹੈ ਅਤੇ ਰਵਾਇਤੀ ਕਵਚ ਦੇ ਨਾਲ ਹੀ ਨਾਲ ਵਿਸਫੋਟਕ ਪ੍ਰਤੀਕ੍ਰਿਆਸ਼ੀਲ ਕਵਚ ਨਾਲ ਜੰਗੀ ਟੈਂਕਾਂ ਨੂੰ ਨਸ਼ਟ ਕਰ ਸਕਦੀ ਹੈ।
ਚੀਨ ਨਾਲ ਲੱਦਾਖ 'ਚ ਐੱਲ.ਏ.ਸੀ. 'ਤੇ ਤਣਾਅ ਦਰਮਿਆਨ 'ਧਰੁਵਾਸਤਰ' ਮਿਜ਼ਾਈਲ ਦਾ ਭਾਰਤੀ ਫੌਜ ਨੂੰ ਮਿਲਣਾ ਬਹੁਤ ਵੱਡੀ ਗੱਲ ਹੈ। ਉੱਥੇ ਹੀ ਭਾਰਤ ਨੂੰ ਫਰਾਂਸ ਤੋਂ ਜਲਦ ਹੀ ਰਾਫੇਲ ਲੜਾਕੂ ਜਹਾਜ਼ ਵੀ ਮਿਲਣ ਵਾਲਾ ਹੈ।
ਪਾਇਲਟ ਦੀ ਬਗਾਵਤ ਵਿਚਾਰਧਾਰਕ ਨਹੀਂ ਸੱਤਾ ਦਾ ਲਾਲਚ ਹੈ
NEXT STORY