ਨੈਸ਼ਨਲ ਡੈਸਕ- ਬੀਤੇ ਦਿਨ ਭਾਰਤ-ਪਾਕਿਸਤਾਨ ਵਿਚਾਲੇ ਬਣੀ ਹੋਈ ਤਣਾਅਪੂਰਨ ਸਥਿਤੀ ਆਖ਼ਿਰਕਾਰ ਸ਼ਾਂਤ ਹੋ ਗਈ ਹੈ। ਦੋਵੇਂ ਦੇਸ਼ ਜੰਗਬੰਦੀ 'ਤੇ ਸਹਿਮਤ ਹੋ ਗਏ ਹਨ ਤੇ ਹੁਣ ਸਰਹੱਦ 'ਤੇ ਮਾਹੌਲ ਸ਼ਾਂਤ ਹੈ। ਪਰ ਇਸ ਐਲਾਨ ਤੋਂ ਕੁਝ ਸਮਾਂ ਪਹਿਲਾਂ ਹੀ ਜੰਮੂ-ਕਸ਼ਮੀਰ ਦੇ ਉਧਮਪੁਰ ਏਅਰਬੇਸ 'ਤੇ ਇਕ ਭਾਰਤੀ ਫ਼ੌਜ ਪਾਕਿਸਤਾਨੀ ਡਰੋਨ ਹਮਲੇ 'ਚ ਸ਼ਹੀਦ ਹੋ ਗਿਆ।
ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਆਇਆ ਇਕ ਡਰੋਨ ਭਾਰਤੀ ਏਅਰ ਡਿਫੈਂਸ ਵੱਲੋਂ ਤਬਾਹ ਕਰ ਦਿੱਤਾ ਗਿਆ ਸੀ, ਜਿਸ ਦਾ ਇਕ ਹਿੱਸਾ ਟੁੱਟ ਕੇ ਡਿਊਟੀ 'ਤੇ ਤਾਇਨਾਤ ਰਾਜਸਥਾਨੀ ਜਵਾਨ ਦੇ ਜਾ ਵੱਜਾ, ਜਿਸ ਕਾਰਨ ਉਹ ਸ਼ਹੀਦ ਹੋ ਗਿਆ।

ਇਹ ਵੀ ਪੜ੍ਹੋ- ਭਾਰਤ ਦੇ ਆਪਰੇਸ਼ਨ ਸਿੰਦੂਰ ਬਾਰੇ ਵਿਵਾਦਿਤ ਪੋਸਟ ਸਾਂਝੀ ਕਰਨਾ ਔਰਤ ਨੂੰ ਪੈ ਗਿਆ ਮਹਿੰਗਾ, ਦਰਜ ਹੋ ਗਈ FIR
ਜਵਾਨ ਦੀ ਪਛਾਣ ਰਾਜਸਥਾਨ ਦੇ ਝੁੰਝੁਨੂੰ ਜ਼ਿਲੇ ਦੇ ਮਹਿਰਾਦਾਸੀ ਪਿੰਡ ਦੇ ਵਾਸੀ ਸੁਰੇਂਦਰ ਕੁਮਾਰ ਮੋਗਾ ਵਜੋਂ ਹੋਈ ਹੈ। ਉਹ ਉਧਮਪੁਰ 'ਚ ਏਅਰ ਫੋਰਸ ਦੇ ਅਸਿਸਟੈਂਟ ਮੈਡੀਕਲ ਸਾਰਜੈਂਟ ਵਜੋਂ ਤਾਇਨਾਤ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜੰਗਬੰਦੀ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਹੀ ਹੋਈ ਸੀ। ਇਸ ਮਾਮਲੇ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਸੁਰੇਂਦਰ ਸਿੰਘ ਮੋਗਾ ਦੀ ਸ਼ਹਾਦਤ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ।
ਇਹ ਵੀ ਪੜ੍ਹੋ- ''ਉਸਕੀ ਫ਼ਿਤਰਤ ਹੈ ਬਦਲ ਜਾਨੇ ਕੀ...'', ਸੀਜ਼ਫਾਇਰ ਉਲੰਘਣ ਮਗਰੋਂ ਸ਼ਸ਼ੀ ਸ਼ਰੂਰ ਨੇ ਕੱਸਿਆ ਪਾਕਿਸਤਾਨ 'ਤੇ ਤੰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਲਰਟ 'ਤੇ ਸੁਰੱਖਿਆ ਏਜੰਸੀਆਂ, ਜੰਗਬੰਦੀ ਤੋਂ ਬਾਅਦ ਕਈ ਥਾਵਾਂ 'ਤੇ ਪਹੁੰਚੀ ਡੀਆਈਜੀ ਦੀ ਟੀਮ
NEXT STORY