ਨਵੀਂ ਦਿੱਲੀ- ਬੀਤੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਜੰਗ ਵਾਲੇ ਹਾਲਾਤ ਆਖ਼ਿਰਕਾਰ ਸ਼ਾਂਤ ਹੋ ਗਏ ਹਨ। 10 ਮਈ ਨੂੰ ਦੋਵਾਂ ਦੇਸ਼ਾਂ ਨੇ ਸੀਜ਼ਫਾਇਰ ਕਰ ਦਿੱਤਾ ਸੀ, ਜਿਸ ਮਗਰੋਂ ਕਰੀਬ 3 ਘੰਟੇ ਬਾਅਦ ਹੀ ਪਾਕਿਸਤਾਨ ਨੇ ਦੁਬਾਰਾ ਸਰਹੱਦ 'ਤੇ ਗੋਲ਼ੀਬਾਰੀ ਕਰ ਦਿੱਤੀ ਸੀ।
ਪਰ ਜੰਗਬੰਦੀ ਤੋਂ ਕੁਝ ਦੇਰ ਬਾਅਦ ਹੀ ਪਾਕਿਸਤਾਨ ਨੇ ਸ਼੍ਰੀਨਗਰ ਸਣੇ ਭਾਰਤ ਦੇ ਹੋਰ ਸਰਹੱਦੀ ਇਲਾਕਿਆਂ 'ਚ ਡਰੋਨ ਭੇਜ ਕੇ ਜੰਗਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫੌਜ ਨੇ ਸਫਲਤਾਪੂਰਵਕ ਇਨ੍ਹਾਂ ਡਰੋਨਾਂ ਨੂੰ ਰੋਕਿਆ ਅਤੇ ਤਬਾਹ ਕਰ ਦਿੱਤਾ। ਇਸ ਉਲੰਘਣਾ ਦੇ ਜਵਾਬ ਵਿੱਚ, ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਾਕਿਸਤਾਨ ਦੀਆਂ ਕਾਰਵਾਈਆਂ ਦੀ ਆਲੋਚਨਾ ਕੀਤੀ।
ਆਪਣੇ ਐਕਸ ਅਕਾਊਂਟ 'ਤੇ ਪੋਸਟ ਸਾਂਝੀ ਕਰਦੇ ਹੋਏ ਸ਼ਸ਼ੀ ਨੇ ਕਿਹਾ, "ਉਸਕੀ ਫਿਤਰਤ ਹੈ ਮੁਕਰ ਜਾਨੇ ਕੀ, ਉਸ ਕੇ ਵਾਦੋਂ ਪੇ ਯਕੀਨ ਕੈਸੇ ਕਰੂੰ ?" (ਉਨ੍ਹਾਂ ਦੇ ਸੁਭਾਅ ਵਿੱਚ ਹੈ ਮੁੱਕਰ ਜਾਣਾ, ਮੈਂ ਉਨ੍ਹਾਂ ਦੇ ਵਾਅਦਿਆਂ 'ਤੇ ਯਕੀਨ ਕਿਵੇਂ ਕਰਾਂ ?") ਉਨ੍ਹਾਂ ਸ਼ਾਂਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਪਰ ਇਹ ਵੀ ਨੋਟ ਕੀਤਾ ਕਿ ਭਾਰਤ ਦਾ ਉਦੇਸ਼ ਅੱਤਵਾਦੀਆਂ ਨੂੰ ਸਬਕ ਸਿਖਾਉਣਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਹਥਿਆਰਬੰਦ ਬਲਾਂ ਨੇ ਇਨ੍ਹਾਂ ਉਲੰਘਣਾਵਾਂ ਦਾ ਢੁਕਵਾਂ ਜਵਾਬ ਦਿੱਤਾ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।

ਇਹ ਵੀ ਪੜ੍ਹੋ- ਪਾਕਿਸਤਾਨ ਦੀ 'ਫ਼ਤਿਹ' ਮਿਜ਼ਾਈਲ ਨੂੰ ਭਾਰਤ ਨੇ ਚਟਾਈ ਧੂਲ, ਹਵਾ 'ਚ ਹੀ ਕਰ'ਤੀ ਖ਼ਾਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਨੇ ਸਲਾਲ ਡੈਮ ਦੇ 5 ਦਰਵਾਜ਼ੇ ਖੋਲ੍ਹੇ, ਪਾਣੀ ਦਾ ਵਹਾਅ ਹੋਇਆ ਤੇਜ਼
NEXT STORY