ਨਵੀਂ ਦਿੱਲੀ- ਭਾਰਤ ਨੇ ਰੱਖਿਆ ਖੇਤਰ ਵਿਚ ‘ਆਤਮਨਿਰਭਰ ਪਹਿਲ’ ਤਹਿਤ ਇਕ ਹੋਰ ਘਾਤਕ ਹਥਿਆਰ ਨਾਗ ਐੱਮ. ਕੇ.-2 ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਮਿਜ਼ਾਈਲ ਨੂੰ ਡੀ.ਆਰ.ਡੀ.ਓ. ਨੇ ਵਿਕਸਤ ਕੀਤਾ ਹੈ।
ਇਸ ਦੌਰਾਨ ਮਿਜ਼ਾਈਲ ਨੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਰੇਂਜ ’ਤੇ ਸਾਰੇ ਟੀਚਿਆਂ ਨੂੰ ਸਹੀ ਢੰਗ ਨਾਲ ਤਬਾਹ ਕਰ ਦਿੱਤਾ। ਇਹ ਪ੍ਰੀਖਣ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਦੇ ਨਾਲ ਹੀ ਹੁਣ ਪੂਰੀ ਹਥਿਆਰ ਪ੍ਰਣਾਲੀ ਭਾਰਤੀ ਫੌਜ ਵਿਚ ਸ਼ਾਮਲ ਹੋਣ ਲਈ ਤਿਆਰ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਾਪਤੀ ’ਤੇ ਡੀ.ਆਰ.ਡੀ.ਓ. ਤੇ ਭਾਰਤੀ ਫੌਜ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ- 1,50,000 ਰੁਪਏ ਨੂੰ ਤੋਲਾ ਹੋਇਆ ਸੋਨਾ, ਬਾਜ਼ਾਰ 'ਚੋਂ ਹੋਇਆ ਗਾਇਬ
PM ਮੋਦੀ ਨੇ ਦੇਸ਼ ਵਾਸੀਆਂ ਨੂੰ ਧਨਤੇਰਸ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ
NEXT STORY