ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਦੁਨੀਆਭਰ 'ਚ ਸੋਨੇ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਉੱਥੇ ਹੀ ਭਾਰਤ ਤੇ ਅਮਰੀਕਾ ਵਰਗੇ ਦੇਸ਼ ਵੀ ਇਸ ਤੋਂ ਪਿੱਛੇ ਨਹੀਂ ਹਨ। ਭਾਰਤ 'ਚ ਜਿੱਥੇ 10 ਗ੍ਰਾਮ ਸੋਨਾ ਕਰੀਬ 1,28,000 ਰੁਪਏ 'ਚ ਵਿਕ ਰਿਹਾ ਹੈ, ਉੱਥੇ ਹੀ ਅਮਰੀਕਾ 'ਚ 1 ਔਂਸ ਸੋਨਾ ਕਰੀਬ 4224 ਡਾਲਰ 'ਚ ਵਿਕ ਰਿਹਾ ਹੈ।
ਭਾਰਤ ਦੇ ਗੁਆਂਢੀ ਮੁਲਕ ਨੇਪਾਲ 'ਚ ਫੈਡਰੇਸ਼ਨ ਆਫ ਨੇਪਾਲ ਗੋਲਡ ਐਂਡ ਸਿਲਵਰ ਡੀਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਸੋਨੇ ਦੀ ਕੀਮਤ 2,400 ਰੁਪਏ ਪ੍ਰਤੀ ਤੋਲਾ ਵਧ ਕੇ 2,40,400 ਨੇਪਾਲੀ ਰੁਪਏ (ਲਗਭਗ 1,50,000 ਭਾਰਤੀ ਰੁਪਏ) ਪ੍ਰਤੀ ਤੋਲਾ ਤੱਕ ਪਹੁੰਚ ਗਈ ਹੈ। ਇਸ ਮੁਤਾਬਕ ਸੋਨੇ ਦੀਆਂ ਮੌਜੂਦਾ ਕੀਮਤਾਂ ਨੇਪਾਲ ਦੇ ਇਤਿਹਾਸ ਦੇ ਸਭ ਤੋਂ ਉਤਲੇ ਪੱਧਰ 'ਤੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ- ਹੁਣ ਨਹੀਂ ਸਹਿਣਾ ਪਵੇਗਾ ਅਸਹਿ ਦੁੱਖ ! ਸਰਕਾਰ ਨੇ ਇਸ ਕਾਨੂੰਨ ਨੂੰ ਦਿੱਤੀ ਮਨਜ਼ੂਰੀ
ਇਸੇ ਤਰ੍ਹਾਂ ਚਾਂਦੀ ਕੀਮਤਾਂ 'ਚ ਵੀ ਇਜ਼ਾਫਾ ਦੇਖਿਆ ਗਿਆ ਹੈ। ਚਾਂਦੀ ਦੀਆਂ ਕੀਮਤਾਂ 'ਚ 95 ਰੁਪਏ ਦਾ ਵਾਧਾ ਹੋਇਆ ਹੈ, ਜਿਸ ਮਗਰੋਂ ਇਸ ਦੀ ਕੀਮਤ 3,220 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈਆਂ ਹਨ।
ਦੇਸ਼ 'ਚ ਆਲਮ ਇਹ ਬਣ ਗਿਆ ਹੈ ਕਿ ਸੋਨੇ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਕਾਰਨ ਸੋਨਾ ਵਪਾਰੀਆਂ ਨੇ ਬਾਜ਼ਾਰਾਂ 'ਚੋਂ ਸੋਨਾ ਗਾਇਬ ਕਰ ਦਿੱਤਾ ਹੈ ਤੇ ਕੀਮਤਾਂ ਹੋਰ ਜ਼ਿਆਦਾ ਵਧਣ 'ਤੇ ਉਹ ਇਸ ਨੂੰ ਮੁੜ ਬਾਜ਼ਾਰ 'ਚ ਉਤਾਰਨਗੇ, ਤਾਂ ਜੋ ਜ਼ਿਆਦਾ ਮੁਨਾਫਾ ਕਮਾਇਆ ਜਾ ਸਕੇ।
ਹੋਰ ਤੇਜ਼ ਹੋਈ ਪਾਕਿ-ਅਫ਼ਗਾਨ ਦੀ ਲੜਾਈ ! ਲਗਾਤਾਰ ਹੋ ਰਹੇ ਹਮਲੇ
NEXT STORY