ਛਤਰਪਤੀ ਸੰਭਾਜੀਨਗਰ, (ਭਾਸ਼ਾ)- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਦੀ ਪੁਲਸ ਨੇ ਈ. ਵੀ. ਐੱਮ. ਨਾਲ ਛੇੜਛਾੜ ਕਰਨ ਲਈ ਸ਼ਿਵ ਸੈਨਾ (ਯੂ. ਬੀ. ਟੀ.) ਦੇ ਨੇਤਾ ਅੰਬਦਾਸ ਦਾਨਵੇ ਤੋਂ ਢਾਈ ਕਰੋੜ ਰੁਪਏ ਦੀ ਮੰਗ ਕਰਨ ਵਾਲੇ ਫੌਜ ਦੇ ਇਕ ਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਸੂਬਾਈ ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਦੇ ਨੇਤਾ ਦਾਨਵੇ ਨੇ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਮਾਰੂਤੀ ਢਕਾਣੇ (42) ਨੇ ਕਥਿਤ ਤੌਰ ’ਤੇ ਇਕ ਚਿੱਪ ਨਾਲ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨਾਲ ਛੇੜਛਾੜ ਕਰਨ ਲਈ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਸੀ।
ਮੁਲਜ਼ਮ ਨੇ ਦਾਅਵਾ ਕੀਤਾ ਸੀ ਕਿ ਇਹ ਚਿੱਪ ਕਿਸੇ ਖਾਸ ਉਮੀਦਵਾਰ ਨੂੰ ਵੱਧ ਵੋਟਾਂ ਹਾਸਲ ਕਰਨ ’ਚ ਮਦਦ ਕਰ ਸਕਦੀ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੇ ਆਪਣਾ ਕਰਜ਼ਾ ਚੁਕਾਉਣ ਲਈ ਉਕਤ ਦਾਅਵਾ ਕਰ ਕੇ ਪੈਸੇ ਮੰਗੇ ਸਨ।
ਸ਼ਿਮਲਾ ਤੋਂ ਦਿੱਲੀ ਪਰਤੇ ਰਾਸ਼ਟਰਪਤੀ ਮੁਰਮੂ, ਕਲਿਆਣੀ ਹੈਲੀਪੈਡ 'ਤੇ ਦਿੱਤੀ ਗਈ ਵਿਦਾਇਗੀ
NEXT STORY