ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰੋਜ਼ ਵੈਲੀ ਪੋਂਜੀ ਘੁਟਾਲੇ ਵਿਚ ਜਾਇਜ਼ ਨਿਵੇਸ਼ਕਾਂ ਦੀ ਜਾਇਦਾਦ ਵਾਪਸ ਲੈਣ ਲਈ ਸੰਪਤੀ ਨਿਪਟਾਰਾ ਕਮੇਟੀ ਦੇ ਚੇਅਰਮੈਨ ਸਾਬਕਾ ਜਸਟਿਸ ਡੀ. ਕੇ. ਸੇਠ ਨੂੰ 515.31 ਕਰੋੜ ਰੁਪਏ ਦੇ ਡਰਾਫਟ ਸੌਂਪੇ ਗਏ ਹਨ।
ਇਹ ਵੀ ਪੜ੍ਹੋ : ਸੋਨੇ ਨੇ ਤੋੜੇ ਸਾਰੇ ਰਿਕਾਰਡ, ਇੱਕ ਦਿਨ 'ਚ 6,250 ਰੁਪਏ ਹੋ ਗਿਆ ਮਹਿੰਗਾ, ਹੁਣ ਕੀ ਹੈ ਕੀਮਤ?
ਵਿੱਤ ਮੰਤਰਾਲਾ ਨੇ ਦੱਸਿਆ ਕਿ ਇਸ ਮੌਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਰਾਹੁਲ ਨਵੀਨ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ। ਕਮੇਟੀ ਕੋਲ ਰਜਿਸਟਰਡ 31 ਲੱਖ ਦਾਅਵਿਆਂ ’ਚੋਂ, ਲੱਗਭਗ 7.5 ਲੱਖ ਪੀੜਤਾਂ ਨੂੰ 515.31 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ। ਕਮੇਟੀ ਵੱਲੋਂ 32,319 ਜਾਇਜ਼ ਨਿਵੇਸ਼ਕਾਂ ਨੂੰ 22 ਕਰੋੜ ਰੁਪਏ ਪਹਿਲਾਂ ਹੀ ਵਾਪਸ ਕੀਤੇ ਜਾ ਚੁੱਕੇ ਹਨ। ਈ. ਡੀ. ਨੇ ਸਾਲ 2015-17 ’ਚ ਮਨੀ ਟ੍ਰੇਲ ਦੀ ਜਾਂਚ ਕਰਕੇ ਅਤੇ 2,987 ਵੱਖ-ਵੱਖ ਬੈਂਕ ਖਾਤਿਆਂ ਦਾ ਪਤਾ ਲਗਾ ਕੇ 515.31 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ, ਜਿਨ੍ਹਾਂ ’ਚ ਬੇਕਸੂਰ ਪੀੜਤਾਂ ਤੋਂ ਇਕੱਠੇ ਕੀਤੇ ਫੰਡ ਭੇਜੇ ਗਏ ਸਨ।
ਇਹ ਵੀ ਪੜ੍ਹੋ : ਅਪਾਰਟਮੈਂਟ 'ਚ ਰਹਿਣ ਵਾਲਿਆਂ ਨੂੰ ਵੱਡਾ ਝਟਕਾ, ਰੱਖ-ਰਖਾਅ 'ਤੇ ਲੱਗੇਗਾ 18% GST
ਇਸ ਤੋਂ ਬਾਅਦ, ਕਾਨੂੰਨ ਦੀ ਉਚਿਤ ਪ੍ਰਕਿਰਿਆ ਤੋਂ ਬਾਅਦ ਉਕਤ ਬੈਂਕ ਖਾਤਿਆਂ ਨੂੰ ਜ਼ਬਤ/ਅਟੈਚ ਕਰ ਲਿਆ ਗਿਆ ਅਤੇ ਟ੍ਰਿਬਿਊਨਲ ਵੱਲੋਂ ਅਟੈਚਮੈਂਟ ਦੀ ਪੁਸ਼ਟੀ ਤੋਂ ਬਾਅਦ ਉਹਨਾਂ ਨੂੰ 700 ਤੋਂ ਵੱਧ ਫਿਕਸਡ ਡਿਪਾਜ਼ਿਟ (ਐੱਫ. ਡੀ.) ’ਚ ਬਦਲ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਈ. ਡੀ. ਨੇ 1,172 ਕਰੋੜ ਰੁਪਏ ਦੀਆਂ ਹੋਰ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਹੈ (ਸੰਪੱਤੀਆਂ ਦੀ ਮੌਜੂਦਾ ਮਾਰਕੀਟ ਕੀਮਤ 2,000 ਕਰੋੜ ਰੁਪਏ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ), ਜਿਸ ਨੂੰ ਵੀ ਖਤਮ ਕਰਕੇ ਪੀੜਤਾਂ ਨੂੰ ਵਾਪਸ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਈ. ਡੀ. ਪੱਛਮੀ ਬੰਗਾਲ, ਓਡੀਸ਼ਾ, ਅਸਾਮ ਅਤੇ ਤ੍ਰਿਪੁਰਾ ਸੂਬਿਆਂ ’ਚ ਰੋਜ਼ ਵੈਲੀ ਗਰੁੱਪ ਦੇ ਖਿਲਾਫ ਪੰਜ (05) ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ. ਐੱਮ. ਐੱਲ. ਏ.) ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਈ. ਡੀ. ਨੇ ਇਨ੍ਹਾਂ ਸਾਰੇ ਮਾਮਲਿਆਂ ’ਚ ਪੀ. ਐੱਮ. ਐੱਲ. ਏ. ਦੇ ਅਧੀਨ ਵਿਸ਼ੇਸ਼ ਅਦਾਲਤਾਂ ’ਚ ਮੁਕੱਦਮੇ ਦੀਆਂ ਸ਼ਿਕਾਇਤਾਂ ਦਾਇਰ ਕੀਤੀਆਂ ਹਨ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਝਟਕਾ, FD ਵਿਆਜ ਦਰਾਂ ਘਟੀਆਂ, ਹੁਣ ਨਿਵੇਸ਼ਕਾਂ ਨੂੰ ਮਿਲੇਗਾ ਘੱਟ ਰਿਟਰਨ
ਇਹ ਵੀ ਪੜ੍ਹੋ : 2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੜਕਸਾਰ ਵਾਪਰ ਗਿਆ ਵੱਡਾ ਹਾਦਸਾ ; ਚੰਡੀਗੜ੍ਹ ਤੋਂ ਨਿਕਲ ਕੇ ਪਲਟ ਗਈ ਸਵਾਰੀਆਂ ਨਾਲ ਭਰੀ ਲਗਜ਼ਰੀ ਬੱਸ
NEXT STORY