ਨਵੀਂ ਦਿੱਲੀ (ਏਜੰਸੀ)- ਭਾਰਤੀ ਫ਼ੌਜ ਨੇ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਗਲਵਾਨ ਘਾਟੀ 'ਚ ਜਵਾਨਾਂ ਨੇ ਐੱਲ.ਏ.ਸੀ. ਦੇ ਨੇੜੇ-ਤੇੜੇ ਇਲਾਕਿਆਂ 'ਚ ਘੋੜਿਆਂ 'ਤੇ ਗਸ਼ਤ ਕਰ ਰਹੇ ਹਨ। ਫ਼ੌਜ ਨੇ ਗਲਵਾਨ 'ਚ ਉੱਚਾਈ ਵਾਲੇ ਸਥਾਨਾਂ 'ਤੇ ਬੇਹੱਦ ਠੰਡ 'ਚ ਕ੍ਰਿਕਟ ਖੇਡਣ ਵਾਲੇ ਜਵਾਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।
ਅਧਿਕਾਰੀ ਨੇ ਦੱਸਿਆ ਕਿ ਹਾਲ ਦੇ ਮਹੀਨਿਆਂ 'ਚ ਜਵਾਨਾਂ ਨੇ ਪੂਰਬੀ ਲੱਦਾਖ 'ਚ ਜੰਮੀ ਹੋਈ ਪੈਂਗੋਂਗ ਝੀਲ 'ਤੇ ਹਾਫ਼ ਮੈਰਾਥਨ ਵੀ ਕੀਤਾ। 26 ਫਰਵਰੀ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਚੀਨ ਨਾਲ ਸੰਬੰਧ ਉਦੋਂ ਤੱਕ ਆਮ ਨਹੀਂ ਹੋਣਗੇ, ਜਦੋਂ ਤੱਕ ਕਿ ਕੋਰੋਨਾ ਲਾਕਡਾਊਨ ਦੀ ਸ਼ੁਰੂਆਤ 'ਚ ਹੋਈਆਂ ਆਹਮਣੇ-ਸਾਹਮਣੇ ਦੀਆਂ ਚਿੰਤਾਵਾਂ ਦਾ ਹੱਲ ਨਹੀਂ ਹੋ ਜਾਂਦਾ। ਗਲਵਾਨ 'ਚ 2020 'ਚ ਭਾਰਤੀ ਅਤੇ ਚੀਨੀ ਫ਼ੌਜੀ ਆਪਸ 'ਚ ਭਿੜ ਗਏ ਸਨ।
ਇਸ ਸੂਬੇ ਦੀ ਸਰਕਾਰ ਨੇ ਖੰਘ ਦੀ ਦਵਾਈ ਬਣਾਉਣ ਵਾਲੀਆਂ 6 ਕੰਪਨੀਆਂ ਦੇ ਲਾਇਸੈਂਸ ਕੀਤੇ ਸਸਪੈਂਡ
NEXT STORY