ਲੱਦਾਖ— ਨਵੇਂ ਸਾਲ ਮੌਕੇ ਗਲਵਾਨ ਘਾਟੀ, ਲੱਦਾਖ ’ਚ ਭਾਰਤੀ ਫ਼ੌਜ ਦੇ ਜਵਾਨਾਂ ਨੇ ਤਿਰੰਗਾ ਲਹਿਰਾਇਆ। ਇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ’ਚ ਭਾਰਤੀ ਫ਼ੌਜ ਦੇ ਜਵਾਨ ਰਾਸ਼ਟਰੀ ਤਿਰੰਗਾ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਹਨ। ਨਾਲ ਹੀ ਉਨ੍ਹਾਂ ਕੋਲ ਹਾਲ ਹੀ ’ਚ ਫ਼ੌਜ ਵਿਚ ਸ਼ਾਮਲ ਕੀਤੀਆਂ ਗਈਆਂ ਨਵੀਆਂ ਰਾਈਫਲਾਂ ਵੀ ਨਜ਼ਰ ਆ ਰਹੀਆਂ ਹਨ। ਸੂਤਰਾਂ ਮੁਤਾਬਕ ਨਿਊ ਈਅਰ ਯਾਨੀ ਕਿ ਨਵੇਂ ਸਾਲ ਮੌਕੇ ਭਾਰਤੀ ਜਵਾਨਾਂ ਨੇ ਤਿਰੰਗਾ ਲਹਿਰਾਇਆ ਸੀ। ਇਕ ਤਿਰੰਗਾ ਭਾਰਤੀ ਚੌਕੀ ’ਤੇ ਲਹਿਰਾ ਰਿਹਾ ਹੈ ਅਤੇ ਦੂਜਾ ਤਿਰੰਗਾ ਜਵਾਨਾਂ ਦੇ ਹੱਥਾਂ ਵਿਚ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਦੇ ਟਵੀਟ ਨਾਲ ਉੱਤਰਾਖੰਡ ਦੇ ‘ਆਪ’ ਆਗੂਆਂ ’ਚ ਖਲਬਲੀ
ਫ਼ੌਜ ਦਾ ਇਹ ਕਦਮ ਮੀਡੀਆ ’ਚ ਆਈਆਂ ਉਨ੍ਹਾਂ ਖ਼ਬਰਾਂ ਦਰਮਿਆਨ ਸਾਹਮਣੇ ਆਇਆ ਹੈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਫ਼ੌਜੀਆਂ ਨੇ ਕੁਝ ਦਿਨ ਪਹਿਲਾਂ ਗਲਵਾਨ ’ਚ ਆਪਣੇ ਖੇਤਰ ਵਿਚ ਚੀਨੀ ਝੰਡਾ ਲਹਿਰਾਇਆ ਸੀ। ਹੁਣ ਭਾਰਤੀ ਜਵਾਨਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਨੂੰ ਚੀਨ ਨੂੰ ਮੂੰਹ ਤੋੜ ਜਵਾਬ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੀਨ ਨੇ ਲਾਗੂ ਕਰ ਦਿੱਤਾ ਵਿਵਾਦਪੂਰਨ ਨਵਾਂ ਸਰਹੱਦੀ ਕਾਨੂੰਨ
ਚੀਨੀ ਸੋਸ਼ਲ ਮੀਡੀਆ ’ਤੇ ਵੀਡੀਓ ਹੋਇਆ ਸੀ ਜਾਰੀ-
ਚੀਨ ਦੇ ਇਕ ਵੈਰੀਫਾਈਡ ਸੋਸ਼ਲ ਮੀਡੀਆ ਅਕਾਊਂਟ ਤੋਂ ਗਲਵਾਨ ਵਿਚ ਚੀਨੀ ਝੰਡਾ ਲਹਿਰਾਉਂਦੇ ਹੋਏ ਵੀਡੀਓ ਪੋਸਟ ਕੀਤੀ ਗਈ ਸੀ। ਕੈਪਸ਼ਨ ’ਚ ਲਿਖਿਆ ਸੀ- 2022 ਦੇ ਪਹਿਲੇ ਦਨਿ ਗਲਵਾਨ ਘਾਟੀ ’ਤੇ ਚੀਨ ਦਾ ਝੰਡਾ ਲਹਿਰਾ ਰਿਹਾ ਹੈ। ਇਹ ਝੰਡਾ ਖ਼ਾਸ ਹੈ, ਕਿਉਂਕਿ ਇਸ ਨੂੰ ਇਕ ਵਾਰ ਬੀਜਿੰਗ ਦੇ ਤਿਆਨਮੇਨ ਸਕਵਾਇਰ ’ਤੇ ਵੀ ਲਹਿਰਾਇਆ ਗਿਆ ਸੀ। ਚੀਨੀ ਯੂਜ਼ਰਸ ਦਾ ਦਾਅਵਾ ਸੀ ਕਿ ਚੀਨੀ ਫ਼ੌਜ ਨੇ ਇਹ ਝੰਡਾ ਗਲਵਾਨ ਵਿਚ ਹੋਈ ਹਿੰਸਾ ਵਾਲੀ ਥਾਂ ’ਤੇ ਲਹਿਰਾਇਆ ਹੈ, ਜਦਕਿ ਇਹ ਥਾਂ ਉਸ ਪੁਆਇੰਟ ਤੋਂ ਕਾਫੀ ਦੂਰ ਸੀ।
15 ਜੂਨ ਨੂੰ ਹੋਈ ਸੀ ਹਿੰਸਕ ਝੜਪ-
ਦਰਅਸਲ 15 ਜੂਨ 2020 ਨੂੰ ਗਲਵਾਨ ਘਾਟੀ ’ਚ ਭਾਰਤ ਅਤੇ ਚੀਨੀ ਫ਼ੌਜ ਵਿਚਾਲੇ ਝੜਪ ਹੋਈ ਸੀ। ਇਸ ਝੜਪ ’ਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ। ਇਸ ’ਚ ਕਰਨਲ ਸੰਤੋਸ਼ ਬਾਬੂ ਵੀ ਸ਼ਾਮਲ ਸਨ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਟੈਨਸ਼ਨ ਕਾਫੀ ਵਧ ਗਈ ਸੀ। ਇਸ ਝੜਪ ਵਿਚ ਚੀਨ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਪੁਲਸ ਦੇ ਜਵਾਨ ਜਲਦ ਹੋਣਗੇ ਅਮਰੀਕੀ ਹਥਿਆਰਾਂ ਨਾਲ ਲੈਸ, ਮਿਲਣਗੀਆਂ ਇਹ ਰਾਈਫਲਾਂ
ਚੀਨ ਦੀ ਵਧਦੀ ਘੁਸਪੈਠ ’ਤੇ ਹੈਰਾਨ ਕਰਦੀ ਹੈ PM ਮੋਦੀ ਦੀ ਚੁੱਪੀ: ਰਾਹੁਲ ਗਾਂਧੀ
NEXT STORY