ਦੇਹਰਾਦੂਨ (ਵਾਰਤਾ)— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਟਵੀਟ ਨਾਲ ਉੱਤਰਾਖੰਡ ਦੇ ‘ਆਪ’ ਆਗੂਆਂ ਵਿਚ ਖਲਬਲੀ ਮਚ ਗਈ ਹੈ। ਦੱਸ ਦੇਈਏ ਕਿ ਕੇਜਰੀਵਾਲ ਨੇ ਮੰਗਲਵਾਰ ਸਵੇਰੇ ਟਵੀਟ ਕਰ ਕੇ ਖ਼ੁਦ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉੱਤਰਾਖੰਡ ਦੇ ਪਾਰਟੀ ਆਗੂਆਂ ਅਤੇ ਸਮਰਥਕਾਂ ਵਿਚ ਬੇਚੈਨੀ ਦਾ ਮਾਹੌਲ ਹੈ। ਦਰਅਸਲ ਕੇਜਰੀਵਾਲ ਸੋਮਵਾਰ ਨੂੰ ਹੀ ਦੇਹਰਾਦੂਨ ਆਏ ਸਨ, ਜਿੱਥੇ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਬੈਠਕ ’ਚ ਸ਼ਾਮਲ ਹੋਣ ਤੋਂ ਬਾਅਦ ਸਥਾਨਕ ਪਰੇਡ ਮੈਦਾਨ ’ਚ ਇਕ ਰੈਲੀ ਨੂੰ ਸੰਬੋਧਿਤ ਵੀ ਕੀਤਾ ਸੀ। ਇਸ ਦੌਰਾਨ ਕੇਜਰੀਵਾਲ ਨੇ ਆਪਣੇ ਮੂੰਹ ’ਤੇ ਮਾਸਕ ਵੀ ਨਹੀਂ ਲਾਇਆ ਹੋਇਆ ਸੀ।
ਇਹ ਵੀ ਪੜ੍ਹੋ : 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹੋਇਆ 'ਕੋਰੋਨਾ', ਖ਼ੁਦ ਨੂੰ ਕੀਤਾ ਆਈਸੋਲੇਟ
ਮੁੱਖ ਮੰਤਰੀ ਕੇਜਰੀਵਾਲ ਨੇ ਅੱਜ ਸਵੇਰੇ ਟਵਿੱਟਰ ’ਤੇ ਟਵੀਟ ਜ਼ਰੀਏ ਦੱਸਿਆ ਕਿ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਹਲਕਾ ਹੈ ਅਤੇ ਮੈਂ ਖ਼ੁਦ ਨੂੰ ਹੋਮ ਆਈਸੋਲੇਟ ਕਰ ਰਿਹਾ ਹਾਂ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ, ਜੋ ਹਾਲ ਹੀ ’ਚ ਉਨ੍ਹਾਂ ਦੇ ਸੰਪਰਕ ਵਿਚ ਆਏ ਹਨ। ਇਹ ਜਾਣਕਾਰੀ ਇੱਥੇ ਜੰਗਲ ਵਿਚ ਅੱਗ ਵਾਂਗ ਫੈਲ ਗਈ। ਕੇਜਰੀਵਾਲ ਨਾਲ ਹਵਾਈ ਅੱਡੇ ਤੋਂ ਦੇਹਰਾਦੂਨ ਆਉਣ ਤੱਕ ਜੋ ਲੋਕ ਬੈਠਕਾਂ ਜਾਂ ਸਵਾਗਤ ਸਮਾਰੋਹ ਅਤੇ ਰੈਲੀ ਦੇ ਮੰਚ ’ਤੇ ਸੰਪਰਕ ਵਿਚ ਆਏ, ਉਹ ਹੁਣ ਪਰੇਸ਼ਾਨ ਹਨ।
ਇਹ ਵੀ ਪੜ੍ਹੋ : ਓਮੀਕਰੋਨ ਤੋਂ ਜ਼ਰਾ ਸਾਵਧਾਨ; ਬਿਨਾਂ ਮਾਸਕ ਪਹੁੰਚੇ ਤਾਂ ਨਹੀਂ ਪਾ ਸਕੋਗੇ ਵੋਟ
ਕੇਂਦਰ ਸਰਕਾਰ ਦੇ ਦਫਤਰਾਂ ’ਚ ਬਾਇਓਮੀਟ੍ਰਿਕ ਨਾਲ ਨਹੀਂ ਲੱਗੇਗੀ ਹਾਜ਼ਰੀ
NEXT STORY