ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਗ੍ਰੋਥ ਰੇਟ ਅਗਲੇ ਵਿੱਤੀ ਸਾਲ (2025-26) ’ਚ 6.5 ਫੀਸਦੀ ਤੋਂ ਜ਼ਿਆਦਾ ਰਹੇਗੀ । ਮੂਡੀਜ਼ ਰੇਟਿੰਗਸ ਨੇ ਇਹ ਅੰਦਾਜ਼ਾ ਲਾਇਆ ਹੈ। ਚਾਲੂ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ਦੇ 6.3 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : Indigo, Akasa ਤੇ Star Air ਦਾ ਹੋਲੀ ਦੇ ਤਿਉਹਾਰ ਮੌਕੇ ਸ਼ਾਨਦਾਰ ਡਿਸਕਾਊਂਟ ਆਫਰ
ਮੂਡੀਜ਼ ਨੇ ਕਿਹਾ ਕਿ ਉੱਚ ਸਰਕਾਰੀ ਪੂੰਜੀਗਤ ਖਰਚ, ਕਰ ਕਟੌਤੀ ਅਤੇ ਵਿਆਜ ਦਰ ’ਚ ਕਮੀ ਨਾਲ ਖਪਤ ਵਧੇਗੀ ਅਤੇ ਅਗਲੇ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ਜ਼ਿਆਦਾ ਤੇਜ਼ ਰਫਤਾਰ ਨਾਲ ਵਧੇਗੀ। ਬੈਂਕਿੰਗ ਸੈਕਟਰ ਲਈ ਸਟੇਬਲ ਆਊਟਲੁਕ ਦਾ ਅੰਦਾਜ਼ਾ ਲਾਉਂਦੇ ਹੋਏ ਮੂਡੀਜ਼ ਨੇ ਕਿਹਾ ਕਿ ਹਾਲਾਂਕਿ ਅਗਲੇ ਵਿੱਤੀ ਸਾਲ ’ਚ ਭਾਰਤੀ ਬੈਂਕਾਂ ਦਾ ਸੰਚਾਲਨ ਮਾਹੌਲ ਅਨੁਕੂਲ ਬਣਿਆ ਰਹੇਗਾ ਪਰ ਹਾਲ ਦੇ ਸਾਲਾਂ ’ਚ ਸਮਰੱਥ ਸੁਧਾਰ ਤੋਂ ਬਾਅਦ ਉਨ੍ਹਾਂ ਦੀ ਐਸੈੱਟ ਕੁਆਲਿਟੀ ’ਚ ਮਾਮੂਲੀ ਗਿਰਾਵਟ ਆਵੇਗੀ।
ਇਹ ਵੀ ਪੜ੍ਹੋ : Airtel-SpaceX ਦੀ ਵੱਡੀ ਸਾਂਝੇਦਾਰੀ; ਭਾਰਤ 'ਚ ਹਾਈ-ਸਪੀਡ ਇੰਟਰਨੈਟ ਦੀ ਤਿਆਰੀ
ਆਰਥਿਕ ਵਾਧੇ ’ਚ ਫਿਰ ਤੋਂ ਤੇਜ਼ੀ ਆਉਣ ਦੀ ਉਮੀਦ
ਬਿਨਾਂ ਗਾਰੰਟੀ ਵਾਲਾ ਰਿਟੇਲ ਲੋਨ, ਮਾਈਕ੍ਰੋ ਫਾਈਨਾਂਸ ਲੋਨ ਅਤੇ ਛੋਟੇ ਬਿਜ਼ਨੈੱਸ ਲੋਨ ’ਤੇ ਕੁਝ ਦਬਾਅ ਰਹੇਗਾ। ਬੈਂਕਾਂ ਦੀ ਪ੍ਰੋਫਿਟੇਬਿਲਟੀ ਸਮਰੱਥ ਬਣੀ ਰਹੇਗੀ ਕਿਉਂਕਿ ਸ਼ੁੱਧ ਵਿਆਜ ਮਾਰਜਿਨ (ਐੱਨ. ਆਈ. ਐੱਮ.) ’ਚ ਗਿਰਾਵਟ ਮਾਮੂਲੀ ਰਹਿਣ ਦੀ ਸੰਭਾਵਨਾ ਹੈ। ਮੂਡੀਜ਼ ਨੇ ਕਿਹਾ ਕਿ 2024 ਦੇ ਮੱਧ ’ਚ ਇਕ ਅਸਥਾਈ ਨਰਮੀ ਤੋਂ ਬਾਅਦ ਭਾਰਤ ਦੇ ਆਰਥਕ ਵਾਧੇ ’ਚ ਫਿਰ ਤੋਂ ਤੇਜ਼ੀ ਆਉਣ ਦੀ ਉਮੀਦ ਹੈ। ਇਹ ਕੌਮਾਂਤਰੀ ਪੱਧਰ ’ਤੇ ਵੱਡੀਆਂ ਅਰਥਵਿਵਸਥਾਵਾਂ ’ਚ ਸਭ ਤੋਂ ਤੇਜ਼ ਦਰਾਂ ’ਚੋਂ ਇਕ ਦਰਜ ਕਰੇਗੀ।
ਮੂਡੀਜ਼ ਰੇਟਿੰਗ ਨੇ ਕਿਹਾ,“ਸਰਕਾਰੀ ਪੂੰਜੀਗਤ ਖਰਚ, ਖਪਤ ਨੂੰ ਬੜ੍ਹਾਵਾ ਦੇਣ ਲਈ ਮੱਧ ਵਰਗੀਏ ਕਮਾਈ ਸਮੂਹਾਂ ਲਈ ਕਰ ਕਟੌਤੀ ਅਤੇ ਕਰੰਸੀ ਸੁਗਮਤਾ ਨਾਲ ਭਾਰਤ ਦਾ ਅਸਲ ਜੀ. ਡੀ. ਪੀ. ਵਾਧਾ ਵਿੱਤੀ ਸਾਲ 2025-26 ’ਚ 6.5 ਫੀਸਦੀ ਤੋਂ ਜ਼ਿਆਦਾ ਹੋ ਜਾਵੇਗਾ। ਇਸ ਦੇ ਚਾਲੂ ਵਿੱਤੀ ਸਾਲ ’ਚ 6.3 ਫੀਸਦੀ ਰਹਿਣ ਦਾ ਅੰਦਾਜ਼ਾ ਹੈ।”
ਇਹ ਵੀ ਪੜ੍ਹੋ : Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ
ਜੀ. ਡੀ. ਪੀ. ਗ੍ਰੋਥ ਰੇਟ 6.3-6.8 ਫੀਸਦੀ ਰਹਿਣ ਦਾ ਅੰਦਾਜ਼ਾ
ਵਿੱਤ ਮੰਤਰਾਲਾ ਦੀ ਆਰਥਿਕ ਸਮੀਖਿਆ ’ਚ ਅਗਲੇ ਵਿੱਤੀ ਸਾਲ ਲਈ ਜੀ. ਡੀ. ਪੀ. ਗ੍ਰੋਥ ਰੇਟ 6.3-6.8 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਆਧਿਕਾਰਕ ਅੰਦਾਜ਼ਿਆਂ ਅਨੁਸਾਰ ਚਾਲੂ ਵਿੱਤੀ ਸਾਲ ’ਚ ਜੀ. ਡੀ. ਪੀ. ਗ੍ਰੋਥ ਰੇਟ 6.5 ਫੀਸਦੀ ਰਹੇਗੀ। ਜੁਲਾਈ-ਸਤੰਬਰ 2024 ਦੀ ਤਿਮਾਹੀ ’ਚ ਦੇਸ਼ ਦੀ ਅਸਲ ਜੀ. ਡੀ. ਪੀ. ਗ੍ਰੋਥ ਰੇਟ ਹੌਲੀ ਹੋ ਕੇ 5.6 ਫੀਸਦੀ ਰਹਿ ਗਈ, ਜੋ ਅਗਲੀ ਤਿਮਾਹੀ ’ਚ ਵਧ ਕੇ 6.2 ਫੀਸਦੀ ਹੋ ਗਈ।
ਮੂਡੀਜ਼ ਨੂੰ ਉਮੀਦ ਹੈ ਕਿ ਭਾਰਤ ਦੀ ਔਸਤ ਮਹਿੰਗਾਈ ਦਰ ਪਿਛਲੇ ਸਾਲ ਦੇ 4.8 ਫੀਸਦੀ ਤੋਂ ਘੱਟ ਕੇ ਵਿੱਤੀ ਸਾਲ 2025-26 ’ਚ 4.5 ਫੀਸਦੀ ਰਹਿ ਜਾਵੇਗੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਮਈ, 2022 ਤੋਂ ਫਰਵਰੀ, 2023 ਤੱਕ ਆਪਣੀ ਨੀਤੀ ਦਰ ’ਚ 2.50 ਫੀਸਦੀ ਦਾ ਵਾਧਾ ਕੀਤਾ, ਜਿਸ ਕਾਰਨ ਹੌਲੀ-ਹੌਲੀ ਉਧਾਰਕਰਤਾਵਾਂ ਲਈ ਵਿਆਜ ਦਰਾਂ ’ਚ ਵਾਧਾ ਹੋਇਆ ਹੈ। ਆਰ. ਬੀ. ਆਈ. ਨੇ ਫਰਵਰੀ, 2025 ’ਚ ਆਪਣੀ ਨੀਤੀਗਤ ਦਰ ਨੂੰ 0.25 ਫੀਸਦੀ ਘਟਾ ਕੇ 6.25 ਫੀਸਦੀ ਕਰ ਦਿੱਤਾ।
ਇਹ ਵੀ ਪੜ੍ਹੋ : ਨਵੇਂ ਆਮਦਨ ਕਰ ਬਿੱਲ ਤਹਿਤ ਸਿਰਫ ਛਾਪਿਆਂ ਦੌਰਾਨ ਡਿਜੀਟਲ, ਸੋਸ਼ਲ ਮੀਡੀਆ ਖਾਤਿਆਂ ਦੀ ਹੋਵੇਗੀ ਜਾਂਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਰਫ਼ 14 ਮਾਰਚ ਹੀ ਨਹੀਂ 13 ਤੇ 15 ਨੂੰ ਵੀ ਹੋਲੀ ਕਾਰਨ ਬੰਦ ਰਹਿਣ ਵਾਲੇ ਹਨ ਬੈਂਕ
NEXT STORY