ਨਵੀਂ ਦਿੱਲੀ (ਭਾਸ਼ਾ)— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਕੇਰਲ ਦੇ ਰਹਿਣ ਵਾਲੇ ਜਬਰ-ਜ਼ਿਨਾਹ ਦੇ ਇਕ ਦੋਸ਼ੀ ਮੁਹੰਮਦ ਹਫੀਸ ਵੱਟਾਪਰਮਬਿਲ ਉਮਰ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੀ. ਬੀ. ਆਈ. ਦੀ ਬੇਨਤੀ ’ਤੇ ਉਸ ਦੇ ਖ਼ਿਲਾਫ਼ ਇੰਟਰਪੋਲ ਦਾ ਰੈਡ ਨੋਟਿਸ ਜਾਰੀ ਕੀਤਾ ਗਿਆ ਸੀ। ਸੀ. ਬੀ. ਆਈ. ਦੀ ਕੌਮਾਂਤਰੀ ਪੁਲਸ ਸਹਿਯੋਗ ਇਕਾਈ ਅਤੇ ਆਬੂ-ਧਾਬੀ ਵਿਚ ਨੈਸ਼ਨਲ ਸੈਂਟਰਲ ਬਿਊਰੋ ਦੀ ਸਫ਼ਲ ਮੁਹਿੰਮ ਤੋਂ ਬਾਅਦ ਦੋਸ਼ੀ ਉਮਰ ਦਾ ਯੂ. ਏ. ਈ. ’ਚ ਪਤਾ ਲੱਗਾ ਅਤੇ ਉੱਥੋਂ ਉਸ ਨੂੰ ਭਾਰਤ ਭੇਜ ਦਿੱਤਾ ਗਿਆ।
ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਉਮਰ ਦੇ ਇੱਥੇ ਪਹੁੰਚਣ ਮਗਰੋਂ ਸੀ. ਬੀ. ਆਈ. ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ। ਕੇਰਲ ਦੀ ਮਲਾਪੁਰਮ ਜ਼ਿਲ੍ਹਾ ਪੁਲਸ ਨੂੰ ਉਸ ਦੀ ਭਾਲ ਸੀ ਅਤੇ ਉਸ ਨੂੰ ਸੂਬਾਈ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ਾਂ ਮੁਤਾਬਕ ਉਮਰ ਨੇ 24 ਦਸੰਬਰ 2017 ਨੂੰ ਤਿਰੂਵਨੰਤਪੁਰਮ ਵਿਚ ਰੇਲਵੇ ਦੇ ਵੇਟਿੰਗ ਰੂਮ (ਉਡੀਕ ਘਰ) ’ਚ ਇਕ ਬੀਬੀ ਨਾਲ ਜਬਰ-ਜ਼ਿਨਾਹ ਕੀਤਾ ਸੀ।
ਦੋਸ਼ੀ ਨੇ ਉਕਤ ਬੀਬੀ ਨਾਲ ਵਿਆਹ ਦਾ ਵਾਅਦਾ ਕਰਦੇ ਹੋਏ ਕਈ ਵਾਰ ਬੀਬੀ ਨਾਲ ਜਬਰ-ਜ਼ਿਨਾਹ ਕੀਤਾ। ਉਮਰ ਆਪਣੇ ਵਾਅਦ ਤੋਂ ਮੁੱਕਰ ਗਿਆ ਅਤੇ ਯੂ. ਏ. ਈ. ਦੌੜ ਗਿਆ, ਜਿਸ ਤੋਂ ਬਾਅਦ ਮਲਾਪੁਰਮ ਜ਼ਿਲ੍ਹੇ ਦੇ ਪੋਨਾਨੀ ਥਾਣੇ ਵਿਚ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਕੇਰਲ ਪੁਲਸ ਦੀ ਬੇਨਤੀ ’ਤੇ ਸੀ. ਬੀ. ਆਈ. ਨੇ ਇੰਟਰਪੋਲ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ 1 ਮਾਰਚ 2021 ਨੂੰ ਉਮਰ ਖ਼ਿਲਾਫ਼ ਰੈਡ ਨੋਟਿਸ ਜਾਰੀ ਕੀਤਾ ਗਿਆ।
ਕਿਸਾਨ ਅੰਦੋਲਨ ਦੇ ਵੱਡੇ ਆਗੂ ਰਾਕੇਸ਼ ਟਿਕੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY