ਮੁੰਬਈ - ਮਝਗਾਂਵ ਡੌਕ ਸ਼ਿਪਬਿਲਡਰਜ਼ ਲਿਮਟਿਡ (ਐੱਮ.ਡੀ.ਐੱਲ.) ਨੇ ‘ਪ੍ਰੋਜੈਕਟ ਪੀ-75 ਦੇ ਤਹਿਤ ਮੰਗਲਵਾਰ ਨੂੰ ਭਾਰਤੀ ਨੇਵੀ ਫੌਜ ਨੂੰ ਚੌਥੀ ਸਕਾਰਪੀਨ ਪਣਡੁੱਬੀ ਸੌਂਪੀ। ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਨੇਵੀ ਨੇ ਕਿਹਾ ਕਿ ਇਸ ਪਣਡੁੱਬੀ ਨੂੰ 'ਵੇਲਾ' ਨਾਮ ਦਿੱਤਾ ਗਿਆ ਹੈ ਅਤੇ 6 ਮਈ 2019 ਨੂੰ ਇਸ ਨੂੰ ਲਾਂਚ ਕੀਤਾ ਗਿਆ ਸੀ ਅਤੇ ਇਸ ਨੇ ਕੋਵਿਡ-19 ਸਬੰਧੀ ਪਾਬੰਦੀਆਂ ਦੇ ਬਾਵਜੂਦ ਹਥਿਆਰ ਅਤੇ ਸੈਂਸਰ ਟੈਸਟਾਂ ਸਮੇਤ ਸਾਰੇ ਪ੍ਰਮੁੱਖ ਟੈਸਟਾਂ ਨੂੰ ਪੂਰਾ ਕਰ ਲਿਆ ਹੈ।
ਇਹ ਵੀ ਪੜ੍ਹੋ - ਸਮੀਰ ਵਾਨਖੇੜੇ ਦੀ ਪਤਨੀ, ਪਿਤਾ ਨੇ ਰਾਜਪਾਲ ਕੋਸ਼ਿਆਰੀ ਨਾਲ ਕੀਤੀ ਮੁਲਾਕਾਤ, ਮਲਿਕ ਖ਼ਿਲਾਫ਼ ਦਿੱਤੀ ਸ਼ਿਕਾਇਤ
ਇਸ ਨੂੰ ਜਲਦੀ ਹੀ ਬੇੜੇ ਵਿੱਚ ਸ਼ਾਮਲ ਕੀਤਾ ਜਾਵੇਗਾ। ‘ਪ੍ਰੋਜੈਕਟ-75 ਵਿੱਚ ਸਕਾਰਪੀਨ ਡਿਜ਼ਾਈਨ ਦੀਆਂ 6 ਪਣਡੁੱਬੀਆਂ ਦੇ ਨਿਰਮਾਣ ਦਾ ਪ੍ਰਸਤਾਵ ਹੈ। ਉਨ੍ਹਾਂ ਵਿਚੋਂ ਤਿੰਨ ਪਣਡੁੱਬੀਆਂ-ਕਲਵਰੀ, ਖੰਡੇਰੀ ਅਤੇ ਕਰੰਜ-ਪਹਿਲਾਂ ਹੀ ਨੇਵੀ ਨੂੰ ਸੌਂਪੀਆਂ ਜਾ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਬੇੜੇ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ। ਇਨ੍ਹਾਂ ਪਣਡੁੱਬੀਆਂ ਦਾ ਨਿਰਮਾਣ ਦੇਸ਼ ਵਿੱਚ ਰੱਖਿਆ ਜਨਤਕ ਖੇਤਰ ਦੇ ਸਭ ਤੋਂ ਵੱਡੇ ਅਦਾਰਿਆਂ ਵਿੱਚੋਂ ਇੱਕ ਐੱਮ.ਡੀ.ਐੱਲ. ਮੁੰਬਈ ਵਿੱਚ ਨੇਵਲ ਗਰੁੱਪ, ਫ਼ਰਾਂਸ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਬਿਆਨ ਦੇ ਅਨੁਸਾਰ ਪੰਜਵੀਂ ਪਣਡੁੱਬੀ ਵਜੀਰ ਨੂੰ 12 ਨਵੰਬਰ, 2020 ਨੂੰ ਲਾਂਚ ਕੀਤਾ ਗਿਆ ਸੀ ਅਤੇ ਉਸ ਦਾ ਬੰਦਰਗਾਹ ਪ੍ਰੀਖਣ ਸ਼ੁਰੂ ਕਰ ਦਿੱਤਾ ਗਿਆ ਹੈ। ਛੇਵੀਂ ਪਣਡੁੱਬੀ ਵੀ ਤਿਆਰ ਹੋਣ ਦੀ ਪ੍ਰਕਿਰਿਆ ਵਿੱਚ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਮੀਰ ਵਾਨਖੇੜੇ ਦੀ ਪਤਨੀ, ਪਿਤਾ ਨੇ ਰਾਜਪਾਲ ਕੋਸ਼ਿਆਰੀ ਨਾਲ ਕੀਤੀ ਮੁਲਾਕਾਤ, ਮਲਿਕ ਖ਼ਿਲਾਫ਼ ਦਿੱਤੀ ਸ਼ਿਕਾਇਤ
NEXT STORY