ਅਖਨੂਰ (ਰਾਜਿੰਦਰ)–ਖੌੜ ਬਲਾਕ ਦੇ ਚਕਲਾ ਖੇਤਰ ਦੀ ਪੋਸਟ ਨੰਬਰ 2 ’ਤੇ ਪਾਕਿ ਦੇ ਸਨਾਈਪਰ ਸ਼ੂਟਰ ਵਲੋਂ ਕੀਤੀ ਗਈ ਗੋਲੀਬਾਰੀ ਕਾਰਨ ਭਾਰਤੀ ਫੌਜ ਦੇ ਇਕ ਪੋਰਟਰ ਦੀ ਸ਼ੁੱਕਰਵਾਰ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ 26 ਸਾਲਾ ਪੋਰਟਰ ਦੀਪਕ ਕੁਮਾਰ ਪੁੱਤਰ ਜੀਤ ਰਾਮ ਵਾਸੀ ਪਲਵਾਲ ਅਸਲ ਕੰਟਰੋਲ ਰੇਖਾ ਨੇੜੇ ਕੰਮ ਕਰ ਰਿਹਾ ਸੀ। ਇਸ ਦੌਰਾਨ ਪਾਕਿ ਦੇ ਸਨਾਈਪਰ ਸ਼ੂਟਰ ਵਲੋਂ ਚਲਾਈ ਗਈ ਗੋਲੀ ਉਸ ਨੂੰ ਵੱਜੀ। ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ ਨੂੰ ਕੰਟਰੋਲ ਰੇਖਾ ਕੋਲੋਂ ਚੁੱਕਣ ਲਈ ਫੌਜ ਯਤਨ ਕਰ ਰਹੀ ਸੀ।
ਭਾਰਤ ਦੀ ਹਵਾ ਸਾਫ ਕਰਨ ਲਈ ਵਿਦੇਸ਼ੀ ਏਜੰਸੀਆਂ ਕਰਨਗੀਆਂ ਮਦਦ
NEXT STORY