ਨਵੀਂ ਦਿੱਲੀ- ਭਾਰਤੀ ਡਾਕ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਭਾਰਤੀ ਡਾਕ ਨੇ ਸਟਾਫ਼ ਕਾਰ ਡਰਾਈਵਰ ਦੇ ਅਹੁਦਿਆਂ ਲਈ ਭਰਤੀ ਕੱਢੀ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 23 ਜੁਲਾਈ 2024 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਜਮਾਤ 10ਵੀਂ ਪਾਸ ਹੋਣਾ ਚਾਹੀਦਾ। ਨਾਲ ਹੀ ਮੋਟਰ ਮੈਕੇਨਿਜ਼ਮ ਦਾ ਗਿਆਨ ਹੋਣਾ ਚਾਹੀਦਾ। ਉਮੀਦਵਾਰਾਂ ਨੂੰ ਘੱਟੋ-ਘੱਟ 3 ਸਾਲ ਤੱਕ ਮੋਟਰ ਕਾਰ ਚਲਾਉਣ ਦਾ ਅਨੁਭਵ ਹੋਣ ਦੇ ਨਾਲ ਹੀ ਸਿਵਲ ਵਲੰਟੀਅਰ ਵਜੋਂ 3 ਸਾਲ ਦੀ ਸੇਵਾ ਕੀਤੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਉਮਰ ਵੱਧ ਤੋਂ ਵੱਧ 56 ਸਾਲ ਹੋਣੀ ਚਾਹੀਦੀ ਹੈ।
ਤਨਖਾਹ
ਉਮੀਦਵਾਰ ਨੂੰ ਲੇਵਲ-2 ਦੇ ਅਧੀਨ 19,900 ਤੋਂ 63,200 ਰੁਪਏ ਤਨਖਾਹ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਮੋਦੀ ਸਰਕਾਰ 3.0: ਭਾਜਪਾ ਇਹ 4 ਅਹਿਮ ਮੰਤਰਾਲੇ ਆਪਣੇ ਕੋਲ ਰੱਖੇਗੀ
NEXT STORY