ਨਵੀਂ ਦਿੱਲੀ (ਭਾਸ਼ਾ)- ਭਾਰਤੀ ਵਿਗਿਆਨੀਆਂ ਨੇ ਇਕ ਅਜਿਹਾ ਟੀਕਾ ਤਿਆਰ ਕਰਨ ਦਾ ਦਾਅਵਾ ਕੀਤਾ ਹੈ, ਜੋ ਕਿ ਕੋਰੋਨਾ ਵਾਇਰਸ ਦੇ ਸਾਰੇ ਰੂਪਾਂ ਵਿਰੁੱਧ ਅਸਰਦਾਰ ਹੋ ਸਕਦਾ ਹੈ। ਵਾਇਰਸ ਦੇ ਨਵੇਂ ਰੂਪਾਂ ਦੇ ਕਾਰਨ ਵਧਦੇ ਮਾਮਲਿਆਂ ਦੀ ਚਿੰਤਾ ਵਿਚਾਲੇ ਪੱਛਮੀ ਬੰਗਾਲ ’ਚ ਆਸਨਸੋਲ ਦੇ ਕਾਜ਼ੀ ਨਜਰੂਲ ਯੂਨੀਵਰਸਿਟੀ ਅਤੇ ਭੁਵਨੇਸ਼ਵਰ ਸਥਿਤ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ ਦੇ ਵਿਗਿਆਨੀਆਂ ਇਕ ਅਜਿਹਾ ਟੀਕਾ ਤਿਆਰ ਕੀਤਾ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦਾ ਦਾਅਵਾ ਹੈ ਕਿ ਇਹ ਟੀਕਾ ਭਵਿੱਖ ਦੇ ਕਿਸੇ ਵੀ ਕੋਰੋਨਾ ਵਾਇਰਸ ਦੇ ਰੂਪ ਵਿਰੁੱਧ ਅਸਰਦਾਰ ਰਹੇਗਾ।
ਇਹ ਵੀ ਪੜ੍ਹੋ : ਹਿਜਾਬ ਨੂੰ ਸਿੱਖਿਆ ਦੇ ਰਸਤੇ 'ਚ ਲਿਆ ਕੇ ਧੀਆਂ ਦਾ ਭਵਿੱਖ ਖੋਹਿਆ ਜਾ ਰਿਹੈ : ਰਾਹੁਲ
ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ ਦੌਰਾਨ ਅਜਿਹੇ ਤਰੀਕੇ ਦੀ ਵਰਤੋਂ ਕੀਤੀ ਗਈ ਜੋ ਕਿ ਕੋਰੋਨਾ ਵਾਇਰਸ ਸਮੇਤ ਵਾਇਰਲ ਲਈ ਜ਼ਿੰਮੇਵਾਰ ਵਾਇਰਸ ਦੇ ਸਾਰੇ ਗਰੁੱਪਾਂ ਵਿਰੁੱਧ ਰੋਗ ਪ੍ਰਤੀਰੋਧਕ ਸਮਰਥਾ ਬਣਾਉਣ ’ਚ ਸਹਾਇਕ ਰਹੇਗਾ। ਕਾਜ਼ੀ ਨਜਰੂਲ ਯੂਨੀਵਰਸਿਟੀ ਦੇ ਸੋਧਕਰਤਾਵਾਂ ਅਭਿਗਿਆਨ ਚੌਧਰੀ ਅਤੇ ਸੁਪ੍ਰਭਾਤ ਮੁਖਰਜੀ ਦੇ ਨਾਲ ਹੀ ਆਈ.ਆਈ.ਐੱਸ.ਈ.ਆਰ. ਦੇ ਪਾਰਥ ਸਾਰਥੀ ਸੇਨ ਗੁਪਤਾ, ਸਰੋਜ ਕੁਮਾਰ ਪਾਂਡਾ ਅਤੇ ਮਲਯ ਕੁਮਾਰ ਰਾਣਾ ਨੇ ਕਿਹਾ ਕਿ ਵਿਕਸਿਤ ਕੀਤਾ ਗਿਆ ਟੀਕਾ ਬੇਹੱਦ ਸਥਿਰ ਪਾਇਆ ਗਿਆ ਹੈ। ਚੌਧਰੀ ਨੇ ਕਹਿਾ ਕਿ ਸੋਧਕਰਤਾਵਾਂ ਦੇ ਦਲ ਨੇ ਸੰਗਣਕ ਸਿਧਾਂਤਾਂ ਦੀ ਵਰਤੋਂ ਕਰ ਕੇ ਟੀਕਾ ਵਿਕਸਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਟੀਕੇ ਦੇ ਪ੍ਰੀਖਣ ਤੋਂ ਬਾਅਦ ਅਗਲੇ ਪੜਾਅ 'ਚ ਇਸ ਦੇ ਉਤਪਾਦਨ ਵੱਲ ਕਦਮ ਵਧਾਇਆ ਜਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੋਣ ਕਮਿਸ਼ਨ ਨੇ ਰੋਡ ਸ਼ੋਅ ਤੇ ਰੈਲੀਆਂ ’ਤੇ ਲੱਗੀ ਪਾਬੰਦੀ ਵਧਾਈ
NEXT STORY