ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਪੁਲਸ ਦਾ ਦਾਅਵਾ ਹੈ ਕਿ ਪਾਕਿਸਤਾਨੀ ਮਹਿਲਾ ਜਾਸੂਸ ਪੈਸਿਆਂ ਦਾ ਲਾਲਚ ਦੇ ਕੇ, ਹਨੀ ਟ੍ਰੈਪ ’ਚ ਫਸਾ ਕੇ, ਅਸ਼ਲੀਲ ਤਸਵੀਰਾਂ ਸ਼ੇਅਰ ਕਰ ਕੇ ਅਤੇ ਝੂਠੇ ਵਾਅਦਿਆਂ ਜ਼ਰੀਏ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਹਾਸਲ ਕਰਨ ਲਈ ਭਾਰਤੀ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਇਕ ਪੁਲਸ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ, ‘‘ਭਾਰਤ ’ਚ ਰੱਖਿਆ ਅਦਾਰਿਆਂ, ਰਣਨੀਤਕ ਟਿਕਾਣਿਆਂ ਅਤੇ ਸਮੁੰਦਰੀ ਫੌਜ ਦੀਆਂ ਜਾਇਦਾਦਾਂ ਨਾਲ ਸਬੰਧਤ ਸੰਵੇਦਨਸ਼ੀਲ/ਗੁਪਤ ਜਾਣਕਾਰੀ ਪ੍ਰਾਪਤ ਕਰਨ ਦੇ ਇਰਾਦੇ ਨਾਲ ਕੁਝ ਮਹਿਲਾ ਪਾਕਿਸਤਾਨੀ ਜਾਸੂਸ ਕਥਿਤ ਤੌਰ ’ਤੇ ਭਾਰਤੀ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਜਾਸੂਸੀ ਮੁਹਿੰਮ ਚਲਾ ਰਹੀਆਂ ਹਨ।’’
ਮਹਿਲਾ ਪਾਕਿਸਤਾਨੀ ਹੈਂਡਲਰਾਂ ਦੇ ਤੌਰ-ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਦਿਆਂ, ਪੁਲਸ ਨੇ ਦੇਖਿਆ ਕਿ ਉਹ ਸ਼ੁਰੂ ’ਚ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਮੰਚਾਂ ’ਤੇ ਫਰਜ਼ੀ ਸੋਸ਼ਲ-ਮੀਡੀਆ ਪ੍ਰੋਫਾਈਲਾਂ ਜ਼ਰੀਏ ਭਾਰਤੀ ਫੌਜ ਦੇ ਜਵਾਨਾਂ ਨਾਲ ਸੰਪਰਕ ਕਰਦੀਆਂ ਹਨ। ਪੁਲਸ ਨੇ ਦੱਸਿਆ ਕਿ ਇਕ ਵਾਰ ਜਦੋਂ ਉਹ ਉਨ੍ਹਾਂ ਦਾ ਭਰੋਸਾ ਜਿੱਤ ਲੈਂਦੀਆਂ ਹਨ, ਤਾਂ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਨਾਲ ਜੁੜ ਜਾਂਦੀਆਂ ਹਨ, ਜਿੱਥੇ ਚੈਟ, ਵਾਇਸ ਕਾਲ ਅਤੇ ਵੀਡੀਓ ਕਾਲ ਰਾਹੀਂ ਨਿਸ਼ਾਨਾ ਬਣਾਏ ਗਏ ਜਵਾਨਾਂ ਨੂੰ ਉਲਝਾਇਆ ਜਾਂਦਾ ਹੈ।
ਬਿਜਨੌਰ: ਸ਼ਰਾਬ ਦੀ ਦੁਕਾਨ 'ਤੇ ਝਗੜਾ, ਵਿਅਕਤੀ ਨੇ ਗੁੱਸੇ 'ਚ ਭੀੜ 'ਤੇ ਚੜ੍ਹਾ 'ਤਾ ਟਰੈਕਟਰ, 3 ਦੀ ਮੌਤ
NEXT STORY