ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਮਨੋਜ ਤਿਵਾਰੀ ਸ਼ੁਰੂ ਤੋਂ ਹੀ ਰਾਜਨੀਤੀ ਵਿਚ ਜਾਣ ਦੇ ਬਾਰੇ ਵਿਚ ਸੋਚਦੇ ਸਨ ਅਤੇ ਪਿਛਲੇ ਸਾਲ ਕੋਵਿਡ-19 ਕਾਰਨ ਲੱਗੀ ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਦਸ਼ਾ ਦੇਖ ਕੇ ਉਨ੍ਹਾਂ ਨੇ ਆਖ਼ਿਰਕਾਰ ਕ੍ਰਿਕਟ ਦੀ ਬਜਾਏ ਰਾਜਨੀਤੀ ਦਾ ਪੱਲ੍ਹਾ ਫੜ ਲਿਆ। ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਤਿਵਾਰੀ ਨੇ ਬੰਗਾਲ ਵਿਧਾਨਸਭਾ ਚੋਣਾਂ ਵਿਚ ਸ਼ਿਬਪੁਰ ਵਿਧਾਨਸਭਾ ਖੇਤਰ ਤੋਂ ਭਾਜਪਾ ਦੇ ਰਥਿਨ ਚੱਕਰਵਰਤੀ ਨੂੰ 6000 ਤੋਂ ਜ਼ਿਆਦਾਂ ਵੋਟਾਂ ਨਾਲ ਹਰਾਇਆ। ਮਨੋਜ ਤਿਵਾਰ ਨੇ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਤ੍ਰਿਣਮੂਲ ਕਾਂਗਰਸ ਦਾ ਪੱਲ੍ਹਾ ਫੜਿਆ ਸੀ। ਮਨੋਜ ਤਿਵਾਰੀ ਦੇ ਸਿਆਸੀ ਕਰੀਅਰ ਦਾ ਇਹ ਸ਼ਾਨਦਾਰ ਆਗਾਜ਼ ਹੈ।
ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ, ਚੀਨ ’ਚ ਵੱਡੇ ਪੱਧਰ ’ਤੇ ਮਨਾਇਆ ਗਿਆ ਜਸ਼ਨ, 11000 ਲੋਕ ਹੋਏ ਸ਼ਾਮਲ
ਸਾਬਕਾ ਕ੍ਰਿਕਟਰ ਮਨੋਜ ਤਿਵਾਰੀ ਨੇ ਭਾਰਤੀ ਟੀਮ ਲਈ 12 ਵਨਡੇ ਅਤੇ 3 ਟੀ20 ਇੰਟਰਨੈਸ਼ਨਲ ਮੈਚ ਖੇਡੇ ਹਨ। ਵਨਡੇ ਵਿਚ ਉਨ੍ਹਾਂ ਨੇ 26.09 ਦੀ ਔਸਤ ਨਾਲ 287 ਦੌੜਾਂ ਬਣਾਈਆਂ ਹਨ। ਜਿਸ ਵਿਚ 1 ਸੈਂਕੜਾ ਅਤੇ ਇਕ ਅਰਧ ਸੈਂਕੜਾ ਸ਼ਾਮਲ ਹੈ। ਆਈ.ਪੀ.ਐਲ. ਦੀ ਗੱਲ ਕਰੀਏ ਤਾਂ ਤਿਵਾਰੀ ਨੇ 98 ਮੈਚਾਂ ਵਿਚ 23.72 ਦੀ ਔਸਤ ਨਾਲ 1,695 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਮ 7 ਅਰਧ ਸੈਂਕੜੇ ਹਨ। ਇਸ ਟੂਰਨਾਮੈਂਟ ਵਿਚ ਉਹ ਕੋਲਕਾਤਾ ਨਾਈਟਰਾਈਡਰਸ, ਰਾਈਜਿੰਗ ਪੁਣੇ ਸੁਪਰਜਾਇੰਟ ਅਤੇ ਕਿੰਗਜ਼ ਇਲੈਵਨ ਪੰਜਾਬ ਟੀਮ ਦਾ ਹਿੱਸਾ ਰਹੇ।
ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ ਹੁਣ ਕ੍ਰਿਕਟ ਆਸਟ੍ਰੇਲੀਆ ਨੇ ਵਧਾਇਆ ਹੱਥ, ਦਾਨ ਕਰੇਗਾ ਇੰਨੀ ਰਾਸ਼ੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਕਸੀਜਨ ਦੀ ਘਾਟ ਕਾਰਨ ਆਂਧਰਾ ਪ੍ਰਦੇਸ਼ ਦੇ 2 ਹਸਪਤਾਲਾਂ 'ਚ 20 ਕੋਰੋਨਾ ਮਰੀਜ਼ਾਂ ਦੀ ਮੌਤ
NEXT STORY