ਨਵੀਂ ਦਿੱਲੀ- ਭਾਰਤੀ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਸੰਸਥਾਵਾਂ ਨੂੰ ਹੁਣ ਵਿਦੇਸ਼ੀ ਯੂਨੀਵਰਸਿਟੀਆਂ ਦੀ ਤਰਜ਼ 'ਤੇ ਸਾਲ 'ਚ ਦੋ ਵਾਰ ਦਾਖ਼ਲਾ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਇਸ ਸਬੰਧ 'ਚ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। UGC ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਾਖ਼ਲਾ ਪ੍ਰਕਿਰਿਆ ਵਿਦਿਅਕ ਸੈਸ਼ਨ 2024-25 ਤੋਂ ਦੋ ਵਾਰ ਜੁਲਾਈ-ਅਗਸਤ ਅਤੇ ਜਨਵਰੀ-ਫਰਵਰੀ ਵਿਚ ਸ਼ੁਰੂ ਕੀਤੀ ਜਾਵੇਗੀ। ਕੁਮਾਰ ਨੇ ਦੱਸਿਆ ਕਿ ਜੇਕਰ ਭਾਰਤੀ ਯੂਨੀਵਰਸਿਟੀਆਂ ਸਾਲ 'ਚ ਦੋ ਵਾਰ ਦਾਖ਼ਲਾ ਦੇ ਸਕਣ ਤਾਂ ਇਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ, ਜਿਵੇਂ ਕਿ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੇ ਐਲਾਨ 'ਚ ਦੇਰੀ, ਸਿਹਤ ਸਬੰਧੀ ਸਮੱਸਿਆਵਾਂ ਜਾਂ ਨਿੱਜੀ ਕਾਰਨਾਂ ਕਰਕੇ ਜੁਲਾਈ-ਅਗਸਤ ਸੈਸ਼ਨ 'ਚ ਕਿਸੇ ਵੀ ਯੂਨੀਵਰਸਿਟੀ ਵਿਚ ਦਾਖ਼ਲਾ ਲੈਣ ਤੋਂ ਖੁੰਝ ਜਾਣ।
ਇਹ ਵੀ ਪੜ੍ਹੋ- ਕਦੇ ਸਾਈਕਲਾਂ ਨੂੰ ਪੰਕਚਰ ਲਾਉਂਦੇ ਸਨ ਵਰਿੰਦਰ ਕੁਮਾਰ ਖਟੀਕ, ਹੁਣ ਮੋਦੀ ਸਰਕਾਰ 3.0 'ਚ ਬਣੇ ਕੇਂਦਰੀ ਮੰਤਰੀ
ਕੁਮਾਰ ਨੇ ਅੱਗੇ ਕਿਹਾ ਕਿ ਸਾਲ 'ਚ ਦੋ ਵਾਰ ਯੂਨੀਵਰਸਿਟੀਆਂ 'ਚ ਦਾਖ਼ਲਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰੇਰਣਾ ਨੂੰ ਬਰਕਰਾਰ ਰੱਖਣ 'ਚ ਮਦਦ ਕਰੇਗਾ ਕਿਉਂਕਿ ਜੇਕਰ ਉਹ ਮੌਜੂਦਾ ਸੈਸ਼ਨ 'ਚ ਦਾਖ਼ਲਾ ਲੈਣ ਤੋਂ ਖੁੰਝ ਜਾਂਦੇ ਹਨ ਤਾਂ ਉਨ੍ਹਾਂ ਨੂੰ ਦਾਖ਼ਲਾ ਲੈਣ ਲਈ ਪੂਰਾ ਸਾਲ ਇੰਤਜ਼ਾਰ ਨਹੀਂ ਕਰਨਾ ਪਵੇਗਾ। ਦਾਖ਼ਲਾ ਸਾਲ ਵਿਚ ਦੋ ਵਾਰ ਕਰਵਾਏ ਜਾਣ ਦੇ ਨਾਲ ਉਦਯੋਗ ਜਗਤ ਦੇ ਲੋਕ ਵੀ ਸਾਲ ਵਿਚ ਦੋ ਵਾਰ ਆਪਣੇ 'ਕੈਂਪਸ' ਚੋਣ ਪ੍ਰਕਿਰਿਆ ਸੰਚਾਲਿਤ ਕਰ ਸਕਦੇ ਹਨ, ਜਿਸ ਨਾਲ ਗ੍ਰੈਜੂਏਟਾਂ ਲਈ ਰੁਜ਼ਗਾਰ ਦੇ ਮੌਕੇ ਬਿਹਤਰ ਹੋਣਗੇ। UGC ਮੁਖੀ ਨੇ ਦੱਸਿਆ ਸਾਲ ਵਿਚ ਦੋ ਵਾਰ ਦਾਖ਼ਲੇ ਨਾਲ ਉੱਚ ਸਿੱਖਿਆ ਸੰਸਥਾਵਾਂ ਨੂੰ ਆਪਣੇ ਪ੍ਰਯੋਗਸ਼ਾਲਾਵਾਂ, ਕਲਾਸਰੂਮ ਅਤੇ ਸਹਾਇਤਾ ਸੇਵਾਵਾਂ ਵਧੇਰੇ ਕੁਸ਼ਲਤਾਪੂਰਵਕ ਬਣਾਉਣ ਵਿਚ ਮਦਦ ਮਿਲੇਗੀ, ਜਿਸ ਦੇ ਨਤੀਜੇ ਵਜੋਂ ਯੂਨੀਵਰਸਿਟੀ ਦੇ ਅੰਦਰ ਸੁਚਾਰੂ ਕੰਮਕਾਜ ਹੋਵੇਗਾ।
ਇਹ ਵੀ ਪੜ੍ਹੋ- PM ਮੋਦੀ ਦੇ ਪਹਿਲੇ ਕਾਰਜਕਾਲ ’ਚ 46 ਮੰਤਰੀ, ਹੁਣ ਵਧ ਕੇ ਹੋਏ 72
ਕੁਮਾਰ ਨੇ ਕਿਹਾ ਕਿ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਪਹਿਲਾਂ ਹੀ ਦੋ-ਸਾਲਾ ਦਾਖਲਾ ਪ੍ਰਣਾਲੀ ਦਾ ਪਾਲਣ ਕਰ ਰਹੀਆਂ ਹਨ। ਜੇਕਰ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਦੋ-ਸਾਲਾ ਦਾਖਲਾ ਚੱਕਰ ਅਪਣਾਉਂਦੀਆਂ ਹਨ, ਤਾਂ ਸਾਡੀਆਂ ਉੱਚ ਸਿੱਖਿਆ ਸੰਸਥਾਵਾਂ ਆਪਣੇ ਅੰਤਰਰਾਸ਼ਟਰੀ ਸਹਿਯੋਗ ਅਤੇ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਨੂੰ ਵਧਾ ਸਕਦੀਆਂ ਹਨ। ਨਤੀਜੇ ਵਜੋਂ ਸਾਡੀ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਵਿਚ ਸੁਧਾਰ ਹੋਵੇਗਾ ਅਤੇ ਅਸੀਂ ਵਿਸ਼ਵ ਵਿਦਿਅਕ ਮਾਪਦੰਡਾਂ ਦੇ ਬਰਾਬਰ ਹੋਵਾਂਗੇ। ਉੱਚ ਸਿੱਖਿਆ ਦੇ ਅਦਾਰੇ ਦੋ-ਸਾਲਾ ਦਾਖਲਿਆਂ ਦੀ ਉਪਯੋਗਤਾ ਨੂੰ ਵੱਧ ਤੋਂ ਵੱਧ ਤਾਂ ਹੀ ਵਧਾ ਸਕਦੇ ਹਨ ਜੇਕਰ ਉਹ ਤਬਦੀਲੀ ਲਈ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੂੰ ਢੁਕਵੇਂ ਰੂਪ ਵਿਚ ਤਿਆਰ ਕਰਦੇ ਹਨ। ਕੁਮਾਰ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਯੂਨੀਵਰਸਿਟੀਆਂ ਲਈ ਸਾਲ ਵਿਚ ਦੋ ਵਾਰ ਦਾਖਲਾ ਦੇਣਾ ਲਾਜ਼ਮੀ ਨਹੀਂ ਹੋਵੇਗਾ ਅਤੇ ਉੱਚ ਵਿਦਿਅਕ ਸੰਸਥਾਵਾਂ ਜਿਨ੍ਹਾਂ ਕੋਲ ਲੋੜੀਂਦਾ ਬੁਨਿਆਦੀ ਢਾਂਚਾ ਹੈ ਅਤੇ ਅਧਿਆਪਨ ਫੈਕਲਟੀ ਹੈ, ਉਹ ਇਸ ਮੌਕੇ ਦਾ ਲਾਭ ਲੈ ਸਕਦੇ ਹਨ। ਵਿਦਿਆਰਥੀਆਂ ਨੂੰ ਸਾਲ ਵਿਚ ਦੋ ਵਾਰ ਦਾਖ਼ਲਾ ਦੇਣ ਦੇ ਯੋਗ ਹੋਣ ਲਈ ਉੱਚ ਸਿੱਖਿਆ ਸੰਸਥਾਵਾਂ ਨੂੰ ਆਪਣੇ ਸੰਸਥਾਗਤ ਨਿਯਮਾਂ ਵਿੱਚ ਢੁਕਵੀਂ ਸੋਧ ਕਰਨੀ ਪਵੇਗੀ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਉਹ 7 ਮਹਿਲਾ ਮੰਤਰੀ, ਜਿਨ੍ਹਾਂ ਨੂੰ ਮੋਦੀ ਕੈਬਨਿਟ 'ਚ ਮਿਲੀ ਥਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਨੇ NEET-UG ਪ੍ਰੀਖਿਆ ਮੁੜ ਤੋਂ ਕਰਵਾਉਣ 'ਤੇ ਐੱਨ.ਟੀ.ਏ. ਤੋਂ ਮੰਗਿਆ ਜਵਾਬ
NEXT STORY