ਨਵੀਂ ਦਿੱਲੀ- ਭਾਰਤ 'ਚ ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਨਾਲ ਜੁੜੇ ਭਾਰਤੀ ਵਾਯੂਯਾਨ ਬਿੱਲ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮਨਜ਼ੂਰੀ ਮਿਲ ਗਈ ਹੈ। ਭਾਰਤੀ ਵਾਯੂਯਾਨ ਬਿੱਲ 90 ਸਾਲ ਪੁਰਾਣੇ ਜਹਾਜ਼ ਐਕਟ ਦਾ ਸਥਾਨ ਲਵੇਗਾ। ਬਿੱਲ ਨੂੰ ਇਸ ਮਹੀਨੇ ਦੇ ਸ਼ੁਰੂ 'ਚ ਸੰਸਦ ਤੋਂ ਮਨਜ਼ੂਰੀ ਮਿਲੀ ਸੀ। 11 ਦਸੰਬਰ ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਹੈ।
ਕਾਨੂੰਨ ਅਤੇ ਨਿਆਂ ਮੰਤਰਾਲਾ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ,''ਐਕਟ 'ਚ ਜਹਾਜ਼ ਦੇ ਡਿਜ਼ਾਈਨ, ਨਿਰਮਾਣ, ਸਾਂਭ-ਸੰਭਾਲ, ਕਬਜ਼ੇ, ਉਪਯੋਗ, ਸੰਚਾਲਨ, ਵਿਕਰੀ, ਨਿਰਯਾਤ ਅਤੇ ਆਯਾਤ ਦੇ ਨਿਯਮ ਅਤੇ ਕੰਟਰੋਲ ਅਤੇ ਇਸ ਨਾਲ ਸੰਬੰਧਤ ਜਾਂ ਇਸ ਦੇ ਪ੍ਰਾਸੰਗਿਕ ਮਾਮਲਿਆਂ ਦਾ ਪ੍ਰਬੰਧ ਹੈ।'' ਜਹਾਜ਼ ਐਕਟ 1934 'ਚ 21 ਵਾਰ ਸੋਧ ਕੀਤਾ ਜਾ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਭਾਰੀ ਮਾਤਰਾ 'ਚ ਹਥਿਆਰ ਬਰਾਮਦ
NEXT STORY