ਸਪੋਰਟਸ ਡੈਸਕ- ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਹੋਏ ਪਹਿਲੇ ਖੋ-ਖੋ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ 78-40 ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। ਇਸ ਮੁਕਾਬਲੇ 'ਚ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਤੇ ਚੇਜ਼ ਤੇ ਡਿਫੈਂਡ ਦੋਵਾਂ ਪਾਸੇ ਹੀ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।

ਭਾਰਤੀ ਖਿਡਾਰਨਾਂ ਨੇ ਪਹਿਲੇ ਟਰਨ ਦੇ ਅੰਤ ਵਿੱਚ 34-0 ਦੀ ਸ਼ੁਰੂਆਤੀ ਬੜ੍ਹਤ ਬਣਾ ਲਈ ਸੀ। ਇਸ ਮਗਰੋਂ ਨੇਪਾਲ ਨੇ ਹਮਲਾਵਰ ਖੇਡ ਅਪਣਾ ਕੇ ਇਸ ਵੱਡੇ ਫ਼ਰਕ ਨੂੰ ਘਟਾ ਦਿੱਤਾ ਅਤੇ ਦੂਜੇ ਟਰਨ ਦੇ ਅੰਤ ਵਿੱਚ ਸਕੋਰ 35-24 ਤੱਕ ਲੈ ਗਿਆ। ਮਹਿਮਾਨ ਟੀਮ ਦੀ ਕੁਝ ਉਮੀਦ ਬਾਕੀ ਸੀ, ਪਰ ਭਾਰਤੀ ਮਹਿਲਾਵਾਂ ਨੇ ਟਰਨ 3 ਵਿੱਚ 38 ਹੋਰ ਅੰਕ ਹਾਸਲ ਕਰਕੇ ਨੇਪਾਲ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।

ਭਾਰਤੀ ਟੀਮ ਕੋਲ 49 ਅੰਕਾਂ ਦੀ ਵੱਡੀ ਬੜ੍ਹਤ ਸੀ, ਜਿਸ ਦਾ ਨੇਪਾਲ ਕੋਲ ਕੋਈ ਜਵਾਬ ਨਹੀਂ ਸੀ। ਆਖਰੀ ਟਰਨ 'ਚ ਭਾਰਤੀ ਡਿਫੈਂਡਰਾਂ ਦਾ ਨੇਪਾਲੀ ਖਿਡਾਰਨਾਂ ਕੋਲ ਕੋਈ ਜਵਾਬ ਨਹੀਂ ਸੀ ਤੇ ਉਹ ਸਿਰਫ਼ 16 ਅੰਕ ਹੀ ਹਾਸਲ ਕਰ ਸਕੀਆਂ। ਅੰਤ ਭਾਰਤੀ ਟੀਮ ਨੇ 78-40 ਦੇ ਸਕੋਰ ਨਾਲ ਨੇਪਾਲ ਨੂੰ ਹਰਾ ਕੇ ਟੂਰਨਾਮੈਂਟ ਜਿੱਤ ਲਿਆ ਤੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਮਹਿਲਾ ਟੀਮ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ ਤੇ ਉਨ੍ਹਾਂ ਦੇ ਇਸ ਧਮਾਕੇਦਾਰ ਪ੍ਰਦਰਸ਼ਨ ਦਾ ਵਿਰੋਧੀ ਟੀਮਾਂ ਕੋਲ ਕੋਈ ਜਵਾਬ ਨਹੀਂ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਗਰੁੱਪ ਏ ਦੇ ਹੋਏ ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਸਿਖਰ 'ਤੇ ਰਹੀ ਸੀ। ਭਾਰਤੀ ਖਿਡਾਰਨਾਂ ਨੇ ਟੂਰਨਾਮੈਂਟ 'ਚ ਆਪਣੇ ਸ਼ੁਰੂਆਤੀ ਮੁਕਾਬਲੇ 'ਚ ਦੱਖਣੀ ਕੋਰੀਆ ਨੂੰ 157 ਅੰਕਾਂ ਦੀ ਜਿੱਤ ਹਾਸਲ ਕੀਤੀ ਸੀ, ਜਦੋਂ ਉਨ੍ਹਾਂ ਨੇ ਕੋਰੀਅਨ ਮਹਿਲਾ ਟੀਮ ਨੂੰ 175-18 ਨਾਲ ਹਰਾਇਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਈਰਾਨ ਵਿਰੁੱਧ ਆਪਣੇ ਅਗਲੇ ਮੈਚ ਵਿੱਚ 100-16 ਦੇ ਸਕੋਰ ਨਾਲ 84 ਅੰਕਾਂ ਦੀ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਮਲੇਸ਼ੀਆ ਨੂੰ 100-20 ਨਾਲ ਹਰਾ ਕੇ ਇਕ ਹੋਰ ਵੱਡੀ ਜਿੱਤ ਹਾਸਲ ਕੀਤੀ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਾਤਾਵਰਨ-ਅਨੁਕੂਲ ਮਹਾਕੁੰਭ ਲਈ ਮੇਲਾ ਅਥਾਰਟੀ, ਐੱਨਜੀਟੀ ਤੇ ਐੱਨਜੀਓ ਮਿਲ ਕੇ ਕਰ ਰਹੇ ਕੰਮ
NEXT STORY