ਨਵੀਂ ਦਿੱਲੀ– ਭਾਵੇਂ ਹੀ ਕਰਨਾਟਕਾ ਵਿਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਦੋ ਮਾਮਲਿਆਂ ਦਾ ਪਤਾ ਲੱਗਾ ਹੋਵੇ ਪਰ ਭਾਰਤ ਵਿਚ ਉਸਦੇ ਡਰੋਂ ਪਹਿਲਾਂ ਤੋਂ ਤੈਅ ਲੋਕਾਂ ਦੇ ਵਿਆਹਾਂ ’ਤੇ ਕੋਈ ਅਸਰ ਨਹੀਂ ਪਿਆ ਹੈ। ਪਹਿਲਾਂ ਤੋਂ ਕੋਰੋਨਾ ਦੀਆਂ ਦੋ ਲਹਿਰਾਂ ਨੂੰ ਝੱਲ ਚੁੱਕੇ ਦੇਸ਼ ਦੇ ਲੋਕ ਓਮੀਕ੍ਰੋਨ ਦੇ ਡਰੋਂ ਆਪਣੇ ਵਿਆਹ ਦੇ ਪ੍ਰੋਗਰਾਮਾਂ ਨੂੰ ਟਾਲਣ ਦੇ ਮੂਡ ਵਿਚ ਨਹੀਂ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਹੋਟਲ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਬੁੱਕ ਵਿਆਹਾਂ ਨੂੰ ਕੈਂਸਲ ਕਰਨ ਦਾ ਕੋਈ ਆਰਡਰ ਨਹੀਂ ਮਿਲਿਆ ਹੈ ਅਤੇ ਪ੍ਰੋਗਰਾਮ ਯੋਜਨਾ ਮੁਤਾਬਕ ਅੱਗੇ ਵਧ ਰਹੇ ਹਨ।
ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ
ਵੱਡੇ ਹੋਟਲਾਂ ’ਚ ਤੈਅ ਸਮੇਂ ’ਤੇ ਹੋਣਗੇ ਵਿਆਹ
ਬੇਂਗਲੁਰੂ ਦੇ ਇਕ ਚੋਟੀ ਦੇ ਹੋਟਲ ਵਿਚ ਕੰਮ ਕਰਨ ਵਾਲੇ ਇਕ ਕਾਰਜਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਬੁਕਿੰਗ ਇੰਝ ਹੀ ਹੈ ਅਤੇ ਵਿਆਹਾਂ ਦੇ ਵੱਡੇ ਆਯੋਜਨ ਤੈਅ ਸਮੇਂ ’ਤੇ ਹੀ ਹੋ ਰਹੇ ਹਨ। ਦਿੱਲੀ ਦੇ ਲੀ ਮੈਰੀਡੀਅਨ ਹੋਟਲ ਦੀ ਸੀ. ਓ. ਓ. ਤਰੁਣ ਠੁਕਰਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਬੁੱਕ ਹੋਏ ਵਿਆਹਾਂ ਦੇ ਸਮਾਰੋਹ ਦਾ ਕੋਈ ਕੈਂਸਲੇਸ਼ਨ ਨਹੀਂ ਮਿਲਿਆ ਹੈ, ਦਸੰਬਰ ਅਤੇ ਜਨਵਰੀ ਵਿਆਹਾਂ ਦੇ ਸਮਾਰੋਹਾਂ ਨਾਲ ਹੋਟਲ ਭਰਿਆ ਰਹਿੰਦਾ ਹੈ। ਉਹ ਕਹਿੰਦੇ ਹਨ ਕਿ ਦਿੱਲੀ ਵਿਚ ਹੁਣ ਕੋਰੋਨਾ ਦੇ ਮਾਮਲੇ ਓਨੇਂ ਨਹੀਂ ਹਨ। ਭਾਰਤ ਅਤੇ ਦੱਖਣੀ ਏਸ਼ੀਆ ਲਈ ਵਿਕਰੀ ਅਤੇ ਡਿਸਟ੍ਰੀਬਿਊਸ਼ਨ ਦੇ ਖੇਤਰੀ ਡਾਇਰੈਟਰ ਰੋਹਿਤ ਚੋਪੜਾ ਦਾ ਕਹਿਣਾ ਹੈ ਕਿ 2022 ਦੀ ਪਹਿਲੀ ਤਿਮਾਹੀ ਵਿਚ ਸਾਰੇ ਸ਼ੁੱਭ ਵਿਆਹ ਗੋਆ, ਜੈਪੁਰ, ਉਦੈਪੁਰ, ਦਿੱਲੀ ਅਤੇ ਹੈਦਰਾਬਾਦ ਵਰਗੇ ਪ੍ਰਮੁੱਖ ਬਾਜ਼ਾਰਾਂ ਵਿਚ ਬੁੱਕ ਕੀਤੇ ਗਏ ਹਨ। ਹਾਲਾਂਕਿ ਇਨ੍ਹਾਂ ਬੁਕਿੰਗਾਂ ’ਤੇ ਕੋਈ ਸਿੱਧਾ ਅਸਰ ਨਹੀਂ ਪਿਆ ਹੈ, ਅਸੀਂ ਚੌਕਸ ਹਨ ਅਤੇ ਨਵੇਂ ਓਮੀਕ੍ਰੋਨ ਐਡੀਸ਼ਨ ਦੇ ਨੇੜੇ-ਤੇੜੇ ਦੀ ਸਥਿਤੀ ਦੀ ਚੌਕਸੀ ਤੋਂ ਨਿਗਰਾਨੀ ਕਰ ਰਹੇ ਹਨ। ਮੌਜੂਦਾ ਸਮੇਂ ਵਿਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਅਸੀਂ ਖੁਦ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਤੋਂ ਅਪਡੇਟ ਰੱਖ ਰਹੇ ਹਨ ਅਤੇ ਇਸਦੇ ਨਤੀਜੇ ਵਜੋਂ ਹੀ ਅੱਗੇ ਵੱਧਣਗੇ।
ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ
ਯਾਤਰਾ ਬੁਕਿੰਗ ’ਚ 100 ਫੀਸਦੀ ਦਾ ਵਾਧਾ ਜਾਰੀ
ਆਨਲਾਈਨ ਟਰੈਵਲ ਪਲੇਟਫਾਰਮ ਈਜਮਾਈਟ੍ਰਿਪ ਨੇ ਕਿਹਾ ਕਿ ਉਸਨੇ 14 ਨਵੰਬਰ ਤੋਂ 13 ਦਸੰਬਰ ਦੀ ਮਿਆਦ ਲਈ ਵਿਆਹ ਦੀ ਯਾਤਰਾ ਬੁਕਿੰਗ ਵਿਚ 100 ਫੀਸਦੀ ਦਾ ਵਾਧਾ ਦੇਖਿਆ ਹੈ। ਵਿਆਹਾਂ ਲਈ ਸਭ ਤੋਂ ਪਸੰਦੀਦਾ ਘਰੇਲੂ ਮੰਜ਼ਿਲ ਗੁਲਮਰਗ, ਗੋਆ, ਉਦੈਪੁਰ, ਜੈਪੁਰ, ਮਸੂਰੀ, ਸ਼ਿਮਲਾ, ਨੈਨੀਤਾਲ, ਕਾਰਬੇਟ, ਰਿਸ਼ੀਕੇਸ਼ ਅਤੇ ਪੋਰਟ ਬਲੇਅਰ ਹਨ। ਇਸ ਵਿਆਹ ਦੇ ਸੀਜਨ ਲਈ ਬੁੱਕ ਕੀਤੇ ਗਏ ਚੋਟੀ ਦੇ 5 ਹੋਟਲਾਂ ਵਿਚ ਉਦੈਪੁਰ ਵਿਚ ਓਬਰਾਏ ਉਦੈਵਿਲਾਸ ਅਤੇ ਤਾਜ ਲੇਕ ਪੈਲੇਸ, ਗੁੜਗਾਓਂ ਵਿਚ ਆਈ. ਟੀ. ਸੀ. ਗ੍ਰੈਂਡ ਭਾਰਤ, ਤਾਜ਼ ਉਮੇਦ ਭਵਨ ਜੋਧਪੁਰ ਅਤੇ ਲੀਲਾ ਪੈਲੇਸ ਜੈਪੁਰ ਸ਼ਾਮਲ ਹਨ। ਹਰਿਆਣਾ ਵਿਚ 5 ਸਟਾਰ ਹੋਟਲ ਨੂਰ ਮਹਿਲ ਚਲਾਉਣ ਵਾਲੇ ਜਵੈਲਸ ਗਰੁੱਪ ਆਫ ਹੋਟਲਸ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਮਨਬੀਰ ਚੌਧਰੀ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਮਹਿਮਾਨ ਨੇ ਵਿਆਹ ਸਮਾਰੋਹ ਨੂੰ ਰੱਦ ਕਰਨ ਲਈ ਉਨ੍ਹਾਂ ਦੀ ਕੰਪਨੀ ਨਾਲ ਸੰਪਰਕ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
ਓਮੀਕਰੋਨ ਖ਼ਤਰੇ ਦਰਮਿਆਨ ਦੱਖਣੀ ਅਫ਼ਰੀਕਾ ਤੋਂ ਕਰਨਾਟਕ ਆਏ 10 ਨਾਗਰਿਕ ਲਾਪਤਾ, ਫ਼ੋਨ ਕੀਤੇ ਬੰਦ
NEXT STORY