ਜਲੰਧਰ (ਨਰੇਸ਼ ਕੁਮਾਰ)— ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੱਜ ਵੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਉਣ ਦਾ ਸਿਹਰਾ ਜਾਂਦਾ ਹੈ। ਹਾਲਾਂਕਿ ਉਸ ਦੌਰਾਨ ਵੀ ਉਨ੍ਹਾਂ ਤੋਂ ਇਕ ਅਜਿਹੀ ਗਲਤੀ ਹੋਈ ਜਦ ਭਾਰਤ ਮੈਦਾਨ ਵਿਚ ਜਿੱਤੀ ਹੋਈ ਲੜਾਈ ਨੂੰ ਸਮਝੌਤੇ ਦੇ ਟੇਬਲ 'ਤੇ ਆ ਕੇ ਹਾਰ ਗਿਆ। ਉਸ ਦੌਰਾਨ ਭਾਰਤ ਵਲੋਂ ਦਿਖਾਈ ਗਈ ਦਰਿਆਦਿਲੀ ਦਾ ਦਰਦ ਅੱਜ ਦੇਸ਼ ਨੂੰ ਸਹਿਣਾ ਪੈ ਰਿਹਾ ਹੈ। 16 ਦਸੰਬਰ 1971 ਨੂੰ ਭਾਰਤੀ ਫੌਜ ਨੇ ਪਾਕਿਸਤਾਨ 'ਤੇ ਇਤਿਹਾਸਕ ਜਿੱਤ ਦਰਜ ਕੀਤੀ ਸੀ ਅਤੇ ਪਾਕਿਸਤਾਨ ਦੇ 96,000 ਤੋਂ ਜ਼ਿਆਦਾ ਫੌਜੀ ਬੰਦੀ ਬਣਾ ਲਏ ਗਏ ਸਨ ਪਰ ਇਸ ਜੰਗ ਤੋਂ ਬਾਅਦ ਜਦ ਦੋਹਾਂ ਦੇਸ਼ਾਂ ਵਿਚਕਾਰ 2 ਜੁਲਾਈ 1972 ਨੂੰ ਸ਼ਿਮਲਾ ਸਮਝੌਤਾ ਹੋਇਆ ਤਾਂ ਇਸ ਸਮਝੌਤੇ ਵਿਚ ਦੋਹਾਂ ਪਾਸਿਆਂ ਤੋਂ ਬੰਦੀ ਬਣਾਏ ਗਏ ਫੌਜੀਆਂ ਨੂੰ ਛੱਡਣ ਦੀ ਸਹਿਮਤੀ ਬਣੀ।
ਇਸ ਤੋਂ ਇਲਾਵਾ ਇਸ ਸਮਝੌਤੇ ਦੌਰਾਨ ਹੀ ਇਹ ਤੈਅ ਹੋਇਆ ਕਿ ਦੋਵੇਂ ਦੇਸ਼ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਦਾ ਸਨਮਾਨ ਕਰਨਗੇ ਅਤੇ ਕੰਟਰੋਲ ਰੇਖਾ 'ਤੇ ਕੋਈ ਫੌਜੀ ਕਾਰਵਾਈ ਨਹੀਂ ਕਰੇਗਾ। ਇਸੇ ਸਮਝੌਤੇ ਦੌਰਾਨ ਉਦੋਂ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਜ਼ੁਲੀਫਕਾਰ ਅਲੀ ਭੁੱਟੋ ਨੇ ਕੰਟਰੋਲ ਰੇਖਾ ਨੂੰ ਹੀ ਅਸਲੀ ਸਰਹੱਦੀ ਰੇਖਾ ਦੀ ਜ਼ੁਬਾਨੀ ਸਹਿਮਤੀ ਵੀ ਦਿੱਤੀ। ਭਾਰਤ ਨੇ ਭੁੱਟੋ ਦੀਆਂ ਮਿੱਠੀਆਂ ਗੱਲਾਂ ਵਿਚ ਆ ਕੇ ਪਾਕਿਸਤਾਨ ਦੇ ਸਾਰੇ ਜੰਗੀ ਕੈਦੀ ਰਿਹਾਅ ਕਰ ਦਿੱਤੇ ਜਦ ਕਿ ਪਾਕਿਸਤਾਨ ਨੇ ਭਾਰਤ ਦੇ ਸਿਰਫ 617 ਜੰਗੀ ਕੈਦੀਆਂ ਨੂੰ ਰਿਹਾਅ ਕੀਤਾ ਅਤੇ 54 ਜੰਗੀ ਕੈਦੀਆਂ ਵਿਚੋਂ ਕਈ ਅੱਜ ਤਕ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਹਨ। ਭਾਰਤ 1971 ਤੋਂ ਬਾਅਦ ਇਸ ਮਾਮਲੇ ਨੂੰ ਕਈ ਵਾਰ ਪਾਕਿਸਤਾਨ ਸਾਹਮਣੇ ਉਠਾ ਚੁਕਿਆ ਹੈ ਪਰ ਅੱਜ ਤਕ ਇਸ ਦਾ ਸਾਰਥਕ ਨਤੀਜਾ ਨਹੀਂ ਨਿਕਲ ਸਕਿਆ। ਭਾਰਤ ਨੇ ਜੇ ਉਸ ਸਮੇਂ 96,000 ਪਾਕਿ ਫੌਜੀਆਂ ਦੇ ਬਦਲੇ ਵਿਚ ਦਬਾਅ ਬਣਾਉਣ ਦੀ ਕੂਟਨੀਤੀ ਕੀਤੀ ਹੁੰਦੀ ਤਾਂ ਪਾਕਿਸਤਾਨ ਨੂੰ ਆਪਣੀਆਂ ਸ਼ਰਤਾਂ 'ਤੇ ਝੁਕਾਇਆ ਜਾ ਸਕਦਾ ਸੀ ਅਤੇ ਇਸ ਨਾਲ ਦੱਖਣੀ ਏਸ਼ੀਆ ਵਿਚ ਸਥਾਈ ਸ਼ਾਂਤੀ ਦੀ ਸਥਾਪਨਾ ਹੋ ਸਕਦੀ ਸੀ ਪਰ ਸ਼ਿਮਲਾ ਸਮਝੌਤਾ ਮੈਦਾਨ ਵਿਚ ਜਿੱਤ ਤੋਂ ਬਾਅਦ ਟੇਬਲ 'ਤੇ ਕੀਤੀ ਇਕ ਵੱਡੀ ਭੁੱਲ ਸਾਬਤ ਹੋਇਆ।
ਕਾਂਗਰਸੀ ਉਮੀਦਵਾਰ ਪਵਨ ਦੇ ਨਾਮਜ਼ਦਗੀ ਮਾਮਲੇ ਦੀ ਜਾਂਚ ਡਿਵੀਜਨ ਕਮਿਸ਼ਨਰ ਨੂੰ ਸੌਂਪੀ
NEXT STORY