ਮੁੰਗੇਰ - ਬਿਹਾਰ ਦੇ ਮੁੰਗੇਰ ਜ਼ਿਲੇ ਦੇ ਬਾਰਿਯਾਰਪੁਰ ਥਾਣਾ ਖੇਤਰ ਵਿਚ ਮਾਨਸਿਕ ਤਣਾਅ ਨਾਲ ਜੂਝ ਰਹੇ ਇਕ ਹੋਮਗਾਰਡ ਜਵਾਨ ਨੇ ਅੰਨ੍ਹੇਵਾਹ ਗੋਲੀਬਾਰੀ ਕਰਨ ਨੂੰ ਨਕਸਲੀ ਹਮਲਾ ਸਮਝ ਕੇ ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਗੋਲੀ ਲੱਗਣ ਨਾਲ ਉਸ ਜਵਾਨ ਦੀ ਮੌਤ ਹੋ ਗਈ।
ਇਹ ਘਟਨਾ ਬਾਰਿਯਾਰਪੁਰ ਥਾਣਾ ਖੇਤਰ ਵਿਚ ਇਕ ਚੌਕੀ 'ਤੇ ਜਿਥੇ ਸੋਮਵਾਰ ਅੱਧੀ ਰਾਤ ਤੋਂ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ। ਪੁਲਸ ਫੋਰਸ ਸੰਘਣੇ ਜੰਗਲਾਂ ਨਾਲ ਘਿਰੀ ਘਟਨਾ ਵਾਲੀ ਥਾਂ 'ਤੇ ਪਹੁੰਚੀ। ਜਵਾਬੀ ਗੋਲੀਬਾਰੀ ਕੀਤੀ ਗਈ। ਇਸ ਵਿਚਾਲੇ ਪਤਾ ਲੱਗਾ ਕਿ ਇਹ ਹੋਮਗਾਰਡ ਜਵਾਨ ਮੁਹੰਮਦ ਜ਼ਾਹਿਦ (52) ਸੀ ਜੋ ਗੋਲੀ ਚਲਾ ਰਿਹਾ ਸੀ। ਜੋ ਲੋਕ ਉਸ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਸਨ, ਉਨ੍ਹਾਂ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਮਾਨਸਿਕ ਤਣਾਅ ਵੀ ਸੀ।
ਕਿਸਾਨ ਅੰਦੋਲਨ ਜਾਰੀ ਰਹੇਗਾ, ਜਬਰਨ ਹਟਾਇਆ ਤਾਂ ਮਾਰੇ ਜਾ ਸਕਦੇ ਹਨ 10 ਹਜ਼ਾਰ ਲੋਕ : ਟਿਕੈਤ
NEXT STORY