ਐਂਟਰਟੇਨਮੈਂਟ ਡੈਸਕ : ਬ੍ਰਿਟਿਸ਼ ਮੂਲ ਦੀ ਮਸ਼ਹੂਰ ਗਾਇਕਾ ਅਤੇ ਗਰਲ ਗਰੁੱਪ G.R.L. ਦੀ ਮੈਂਬਰ ਲੌਰੇਨ ਬੇਨੇਟ ਦਾ 36 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਲੌਰੇਨ ਨੂੰ ਵਿਸ਼ਵ ਪੱਧਰ 'ਤੇ ਉਸ ਦੇ ਸੁਪਰਹਿੱਟ ਗੀਤ 'ਪਾਰਟੀ ਰੌਕ ਐਂਥਮ' ਲਈ ਜਾਣਿਆ ਜਾਂਦਾ ਸੀ। ਫਿਲਹਾਲ ਮੌਤ ਦੇ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਤੋੜੀ ਚੁੱਪ

G.R.L. ਗਰੁੱਪ ਨੇ ਇੰਸਟਾਗ੍ਰਾਮ ਰਾਹੀਂ ਉਸਦੀ ਮੌਤ ਦੀ ਪੁਸ਼ਟੀ ਕਰਦਿਆਂ ਲਿਖਿਆ, "ਬਹੁਤ ਦੁੱਖ ਨਾਲ ਅਸੀਂ ਆਪਣੀ ਪਿਆਰੀ ਲੌਰੇਨ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰ ਰਹੇ ਹਾਂ। ਸਾਡਾ ਦਿਲ ਟੁੱਟ ਗਿਆ ਹੈ। ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਉਹ ਸਾਡੇ ਲਈ ਕਿੰਨੀ ਮਾਇਨੇ ਰੱਖਦੀ ਸੀ। ਅਸੀਂ ਉਸ ਦੇ ਪਿਆਰ, ਹਾਸੇ ਅਤੇ ਅਣਗਿਣਤ ਯਾਦਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਾਂਗੇ, ਜੋ ਉਸ ਨੇ ਸਾਨੂੰ ਦਿੱਤੀਆਂ। ਉਸਦੀ ਸੁੰਦਰ ਆਤਮਾ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਛੂਹਿਆ, ਅਤੇ ਅਸੀਂ ਉਸਨੂੰ ਹਮੇਸ਼ਾ ਯਾਦ ਕਰਾਂਗੇ ਅਤੇ ਪਿਆਰ ਕਰਾਂਗੇ। ਪਿਆਰੀ ਲੌਰੇਨ।"
ਇਹ ਵੀ ਪੜ੍ਹੋ: ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

ਦੱਸਿਆ ਜਾ ਰਿਹਾ ਕਿ ਯੂਕੇ ਦੇ ਕੈਂਟ ਵਿੱਚ ਜਨਮੀ ਲੌਰੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਥਾਨਕ ਟੈਲੇਂਟ ਸ਼ੋਅ ਅਤੇ ਪੱਬਾਂ ਵਿੱਚ ਗਾ ਕੇ ਕੀਤੀ ਸੀ। ਛੋਟੀ ਉਮਰ ਵਿੱਚ ਉਹ 'ਦਿ ਐਕਸ ਫੈਕਟਰ' ਵਿੱਚ ਨਜ਼ਰ ਆਈ, ਜਿਸ ਤੋਂ ਬਾਅਦ ਉਹ 'ਪੈਰਾਡਾਈਜ਼ੋ ਗਰਲਜ਼' ਗਰੁੱਪ ਵਿੱਚ ਸ਼ਾਮਲ ਹੋਣ ਲਈ 17 ਸਾਲ ਦੀ ਉਮਰ ਵਿੱਚ ਲਾਸ ਏਂਜਲਸ ਚਲੀ ਗਈ। 2011 ਵਿੱਚ 'ਪਾਰਟੀ ਰੌਕ ਐਂਥਮ' ਦੀ ਵੱਡੀ ਸਫਲਤਾ ਤੋਂ ਬਾਅਦ, ਉਹ 5 ਮੈਂਬਰੀ ਬੈਂਡ G.R.L. ਦਾ ਹਿੱਸਾ ਬਣੀ।
ਇਹ ਵੀ ਪੜ੍ਹੋ: 'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ ਅਦਾਕਾਰ ਦਾ ਵੱਡਾ ਖੁਲਾਸਾ

ਮਰਹੂਮ ਗਾਇਕਾ ਆਪਣੇ ਪਿੱਛੇ 6 ਸਾਲ ਦੀ ਧੀ ਹਾਰਲੋ ਨੂੰ ਛੱਡ ਗਈ ਹੈ, ਜੋ 'ਫੁੱਟਲੂਜ਼' ਅਦਾਕਾਰ ਕੈਨੀ ਵਰਮਲਡ ਤੋਂ ਹੋਈ ਸੀ।
ਇਹ ਵੀ ਪੜ੍ਹੋ: ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਬਹੁਤ ਖੁਸ਼ ਹਾਂ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਤੋੜੀ ਚੁੱਪ
NEXT STORY