ਸ੍ਰੀਨਗਰ (ਯੂ. ਐੱਨ. ਆਈ.)-ਸੁਰੱਖਿਆ ਫੋਰਸ ਨੇ ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜ਼ਿਲੇ ਵਿਚ ਕੰਟਰੋਲ ਲਾਈਨ (ਐੱਲ. ਓ. ਸੀ.) ਦੇ ਨਾਲ ਉੜੀ ਸੈਕਟਰ ਵਿਚ ਘੁਸਪੈਠ ਦੀ ਇਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਉੜੀ ਸੈਕਟਰ ਦੇ ਤੋਰਣਾ ਖੇਤਰ ਵਿਚ ਕੰਟਰੋਲ ਲਾਈਨ ਦੇ ਨਾਲ ਤਾਇਨਾਤ ਜਵਾਨਾਂ ਨੇ ਸ਼ੱਕੀ ਗਤੀਵਿਧੀਆਂ ਦੇਖੀਆਂ ਅਤੇ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਘੁਸਪੈਠੀਆਂ ਨੂੰ ਚੁਣੌਤੀ ਦੇਣ ਤੋਂ ਬਾਅਦ ਕੁਝ ਸਮੇਂ ਲਈ ਗੋਲੀਬਾਰੀ ਹੁੰਦੀ ਰਹੀ। ਇਲਾਕੇ ਵਿਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਫੌਜ ਅਤੇ ਪੁਲਸ ਦੋਵਾਂ ਨੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਮੇਰਠ ’ਚ ਹਿੰਦੂ ਨੇਤਾ ਦਾ ਸਿਰ ਧੜ ਤੋਂ ਵੱਖ ਕਰਨ ਦੀ ਧਮਕੀ
NEXT STORY