ਸ੍ਰੀਨਗਰ/ਜੰਮੂ,(ਉਦੈ/ਅਰੀਜ਼)– ਫੌਜ ਦੇ ਚੌਕਸ ਜਵਾਨਾਂ ਨੇ ਮੰਗਲਵਾਰ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ ਵਿੱਚ ਐੱਲ. ਓ. ਸੀ. ਪਾਰ ਤੋਂ ਘੁਸਪੈਠ ਅਤੇ ਨਸ਼ਾ ਸਮਗਲਿੰਗ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ 2 ਘੁਸਪੈਠੀਆਂ ਨੂੰ ਢੇਰ ਕਰ ਕੇ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਕੁਪਵਾੜਾ ਜ਼ਿਲੇ ਦੇ ਕੇਰਨ ਸੈਕਟਰ ਦੇ ਬਿਚੂ ਇਲਾਕੇ ’ਚ ਫੌਜ ਦੇ ਜਵਾਨ ਗਸ਼ਤ ਕਰ ਰਹੇ ਸਨ। ਫ਼ੌਜ ਨੇ ਐੱਲ. ਓ. ਸੀ. ’ਤੇ ਹਰਕਤ ਵੇਖੀ। ਜਦੋਂ ਲਲਕਾਰਿਆ ਗਿਆ ਤਾਂ ਦੂਜੇ ਪਾਸਿਓਂ ਗੋਲੀਬਾਰੀ ਸ਼ੁਰੂ ਹੋ ਗਈ। ਫੌਜ ਦੇ ਜਵਾਨਾਂ ਨੇ ਵੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ।
ਜਦੋਂ ਗੋਲੀਬਾਰੀ ਰੁਕੀ ਤਾਂ ਦੋ ਘੁਸਪੈਠੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਸ ਦੇ ਨਾਲ ਹੀ 6 ਏ. ਕੇ. ਰਾਈਫਲਾਂ, 8 ਮੈਗਜ਼ੀਨ, ਨਸ਼ੀਲੇ ਪਦਾਰਥਾਂ ਦੇ 2 ਪੈਕਟ ਅਤੇ 4 ਗ੍ਰਨੇਡ ਬਰਾਮਦ ਕੀਤੇ ਗਏ। ਸੂਤਰਾਂ ਮੁਤਾਬਕ ਮਾਰੇ ਗਏ ਘੁਸਪੈਠੀਆਂ ਦੀ ਪਛਾਣ ਮਾਜਿਦ ਚੇਚੀ ਅਤੇ ਸਮਸੁਦੀਨ ਬੇਗ ਵਜੋਂ ਹੋਈ ਹੈ।
ਸਰਹੱਦ ਪਾਰ ਵਪਾਰ ਅਤੇ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ ’ਚ 2 ਵਪਾਰੀ ਗ੍ਰਿਫ਼ਤਾਰ
NEXT STORY