ਨਵੀਂ ਦਿੱਲੀ (ਏਜੰਸੀ)- ਕਾਂਗਰਸ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਮਣੀਪੁਰ ਅਤੇ ਗੋਆ ਦੀ ਜਨਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਆਟੇ-ਦਾਲ ਦੀ ਕੀਮਤ' ਦੱਸ ਦੇਵੇਗੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ 'ਐਕਸ' 'ਤੇ ਇਕ ਪੋਸਟ 'ਚ ਇਹ ਦੋਸ਼ ਵੀ ਲਗਾਇਆ ਗਿਆ ਆਮ ਆਦਮੀ ਮਹਿੰਗਾਈ ਤੋਂ ਪਰੇਸ਼ਾਨ ਹੈ, ਜਦੋਂ ਕਿ ਸਰਕਾਰ 'ਸੱਚਾਈ ਲੁਕਾਉਣ' ਅਤੇ ਅੰਕੜਿਆਂ ਦੀ 'ਬਾਜ਼ੀਗਰੀ' ਰਾਹੀਂ ਮਹਿੰਗਾਈ 'ਤੇ ਕੰਟਰੋਲ ਦਾ ਦਾਅਵਾ ਕਰਨ 'ਚ ਜੁਟੀ ਹੈ।
ਉਨ੍ਹਾਂ ਕਿਹਾ,''ਆਮ ਆਦਮੀ ਦੀ ਥਾਲੀ ਮਹਿੰਗੀ ਹੁੰਦੀ ਜਾ ਰਹੀ ਹੈ ਪਰ ਸਰਕਾਰ ਅੰਕੜਿਆਂ ਦੀ ਬਾਜ਼ੀਗਰੀ ਨਾਲ ਮਹਿੰਗਾਈ 'ਤੇ ਕਾਬੂ ਪਾਉਣ ਦਾ ਦਾਅਵਾ ਕਰਨਾ ਚਾਹੁੰਦੀ ਹੈ।'' ਕਾਂਗਰਸ ਆਗੂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਆਟਾ, ਦਾਲ ਅਤੇ ਕਾਣ ਵਾਲੇ ਤੇਲ ਸਮੇਤ ਰਸੋਈ ਦੇ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਨਾਲ ਘਰੇਲੂ ਬਜਟ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਰਮੇਸ਼ ਨੇ ਦਾਅਵਾ ਕੀਤਾ ਕਿ ਜਿੱਥੇ ਕਰੋੜਾਂ ਪਰਿਵਾਰ ਮਹਿੰਗਾਈ ਤੋਂ ਪਰੇਸ਼ਾਨ ਹਨ, ਉੱਥੇ 'ਕੁਝ ਪੂੰਜੀਪਤੀ ਦੋਸਤ' ਇਸ ਦਾ ਲਾਭ ਚੁੱਕ ਰਹੇ ਹਨ। ਉਨ੍ਹਾਂ ਨੇ ਸਰਕਾਰ 'ਤੇ ਮਹਿੰਗਾਈ ਦੇ ਮੁੱਦੇ 'ਤੇ ਅਸਲ ਸਥਿਤੀ ਲੁਕਾਉਣ ਦਾ ਵੀ ਦੋਸ਼ ਲਗਾਇਆ।

ਰਮੇਸ਼ ਨੇ ਕਿਹਾ,''ਮੋਦੀ ਜੀ, ਇਹ ਜੋ ਪਬਲਿਕ ਹੈ, ਸਭ ਜਾਣਦੀ ਹੈ। ਮਹਿੰਗਾਈ ਝੱਲ ਰਹੀ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਮਣੀਪੁਰ ਅਤੇ ਗੋਆ ਦੀ ਜਨਤਾ ਚੋਣਾਂ 'ਚ ਤੁਹਾਨੂੰ ਆਟੇ-ਦਾਲ ਦੀ ਕੀਮਤਾਂ ਦੱਸ ਦੇਵੇਗੀ।'' ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਹਿੰਗਾਈ 'ਤੇ ਰੋਕ ਲਗਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਆਮ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੁਰੂਗ੍ਰਾਮ: 18 ਸਪਾ ਸੈਂਟਰਾਂ 'ਤੇ ਪੁਲਸ ਦਾ ਛਾਪਾ, ਹਿਰਾਸਤ 'ਚ ਲਏ 30 ਔਰਤਾਂ ਸਣੇ 50 ਲੋਕ
NEXT STORY