ਨਵੀਂ ਦਿੱਲੀ- ਇਸ ਸਮੇਂ ਸੋਸ਼ਲ ਮੀਡੀਆ ਤੋਂ ਬਹੁਤ ਹੀ ਹੈਰਾਨ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਛੱਤੀਸਗੜ੍ਹ ਦੇ ਜੰਜਗੀਰ ਚੰਪਾ ਜ਼ਿਲ੍ਹੇ ਵਿੱਚ ਇੱਕ 19 ਸਾਲਾ ਸੋਸ਼ਲ ਮੀਡੀਆ Influencer ਨੇ ਇੰਸਟਾਗ੍ਰਾਮ 'ਤੇ ਲਾਈਵ ਸਟ੍ਰੀਮਿੰਗ ਦੌਰਾਨ ਖੁਦਕੁਸ਼ੀ ਕਰ ਲਈ। ਜਦੋਂ Influencer ਨੇ ਅਜਿਹਾ ਕੀਤਾ ਤਾਂ ਉਸ ਦੇ ਫੈਨਜ਼ ਉਸ ਨੂੰ ਲਾਈਵ ਸਟ੍ਰੀਮਿੰਗ 'ਤੇ ਦੇਖ ਰਹੇ ਸਨ ਅਤੇ ਉਸ ਨੂੰ ਬਚਾਉਣ ਲਈ ਦੌੜੇ ਪਰ ਉਹ ਲੜਕੀ ਨੂੰ ਨਹੀਂ ਬਚਾ ਸਕੇ। ਲੜਕੀ ਨੇ ਪਹਿਲਾਂ ਇੰਸਟਾਗ੍ਰਾਮ 'ਤੇ ਲਾਈਵ ਕੀਤਾ ਅਤੇ ਫਿਰ ਪੱਖੇ ਨਾਲ ਫਾਹਾ ਲੈ ਲਿਆ।
Influencer ਨੇ ਕਿਉਂ ਕੀਤੀ ਖੁਦਕੁਸ਼ੀ?
Influencer ਦਾ ਨਾਂ ਅੰਕੁਰ ਨਾਥ ਦੱਸਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੰਕੁਰ ਨੇ ਆਪਣੇ ਹੀ ਘਰ ਦੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਾਹਮਣੇ ਆਈ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਲੜਕੀ ਨੇ ਪਿਆਰ 'ਚ ਧੋਖੇ ਕਾਰਨ ਅਜਿਹਾ ਕਦਮ ਚੁੱਕਿਆ ਹੈ। ਲੜਕੀ ਦੇ ਪਰਿਵਾਰਕ ਮੈਂਬਰ ਵੀ ਇਸ ਨੂੰ ਪ੍ਰੇਮ ਸਬੰਧਾਂ ਦਾ ਮਾਮਲਾ ਮੰਨ ਰਹੇ ਹਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਜਾਂਚ ਤੋਂ ਹੀ ਪਤਾ ਲੱਗੇਗਾ ਕਿ ਅੰਕੁਰ ਨੇ ਆਪਣੀ ਜਾਨ ਕਿਉਂ ਲਈ?
ਇਹ ਵੀ ਪੜ੍ਹੋ-PM ਮੋਦੀ ਨਾਲ ਦਿਲਜੀਤ ਦੀ ਮੁਲਾਕਾਤ ਤੋਂ ਬਾਅਦ ਫੈਨਜ਼ ਦੀ ਗਾਇਕ ਨੂੰ ਅਪੀਲ
ਕੀ ਕਿਹਾ ਪੁਲਿਸ ਨੇ?
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਨਵਾਂਗੜ੍ਹ ਦੇ ਇੰਚਾਰਜ ਭਾਸਕਰ ਸ਼ਰਮਾ ਨੇ ਦੱਸਿਆ ਹੈ ਕਿ ਇਹ ਘਟਨਾ 29 ਦਸੰਬਰ ਦੀ ਹੈ ਜਦੋਂ ਅੰਕੁਰ ਨਾਮਕ 19 ਸਾਲਾ ਲੜਕੀ ਨੇ ਆਪਣੇ ਘਰ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਲੜਕੀ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਪੱਖੇ ਨਾਲ ਫਾਹਾ ਲੈ ਲਿਆ। ਲੜਕੀ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਸ ਦੇ ਮਾਤਾ-ਪਿਤਾ ਹੈਦਰਾਬਾਦ 'ਚ ਮਜ਼ਦੂਰੀ ਕਰਦੇ ਹਨ।
ਭੈਣ ਨਾਲ ਰਹਿੰਦੀ ਸੀ ਅੰਕੁਰ
ਦੱਸ ਦੇਈਏ ਕਿ ਅੰਕੁਰ ਇੱਥੇ ਆਪਣੀ ਭੈਣ ਨਾਲ ਰਹਿੰਦੀ ਸੀ। ਜਦੋਂ ਅੰਕੁਰ ਇੰਸਟਾਗ੍ਰਾਮ 'ਤੇ ਲਾਈਵ ਆਈ ਤਾਂ ਉਸ ਦੇ ਪ੍ਰਸ਼ੰਸਕ ਅਤੇ ਪਿੰਡ ਵਾਲੇ ਉਸ ਨੂੰ ਦੇਖ ਰਹੇ ਸਨ। ਉਨ੍ਹਾਂ ਨੇ ਇਸ ਸਬੰਧੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਕੀਤਾ ਪਰ ਜਦੋਂ ਤੱਕ ਲੋਕ ਅੰਕੁਰ ਦੇ ਘਰ ਪਹੁੰਚੇ ਤਾਂ ਉਹ ਫਾਹਾ ਲੈ ਚੁੱਕੀ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਅੰਕੁਰ ਨੂੰ ਜਲਦਬਾਜ਼ੀ 'ਚ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਕੰਗਨਾ ਦੀ ‘ਐਮਰਜੈਂਸੀ’ ਵੱਡੇ ਪਰਦੇ ’ਤੇ ਇਤਿਹਾਸ ਸਾਹਮਣੇ ਲਿਆਉਣ ਲਈ ਤਿਆਰ
ਪੁਲਸ ਕਰ ਰਹੀ ਹੈ ਜਾਂਚ
ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪੁਲਸ ਨੇ ਲੜਕੀ ਦਾ ਫ਼ੋਨ ਵੀ ਜ਼ਬਤ ਕਰ ਲਿਆ ਹੈ। ਪੁਲਸ ਦੀ ਅਗਲੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੜਕੀ ਦੇ ਫ਼ੋਨ ਤੋਂ ਖ਼ੁਦਕੁਸ਼ੀ ਦਾ ਕੋਈ ਕਾਰਨ ਪਤਾ ਲੱਗਾ ਹੈ ਜਾਂ ਨਹੀਂ। ਹਾਲਾਂਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਪ੍ਰੇਮ ਪ੍ਰਸੰਗ ਦਾ ਜਾਪਦਾ ਹੈ, ਇਸ ਲਈ ਪੁਲਸ ਵੀ ਇਸੇ ਆਧਾਰ 'ਤੇ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲਾਇਸੈਂਸ ਬਚਾਉਣ ਲਈ ਕੇਬਲ ਆਪ੍ਰੇਟਰਾਂ ਤੋਂ ਪੈਸੇ ਮੰਗਦਾ ਸੀ TRAI ਅਧਿਕਾਰੀ, CBI ਨੇ ਨੱਪਿਆ
NEXT STORY