ਵੈੱਬ ਡੈਸਕ (ਭਾਸ਼ਾ) : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ) ਦੇ ਇੱਕ ਸੀਨੀਅਰ ਅਧਿਕਾਰੀ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਕੇਬਲ ਆਪਰੇਟਰ ਨੂੰ ਅਨੁਪਾਲਨ ਮਾਮਲਿਆਂ ਵਿੱਚ ਪੱਖ ਦੇਣ ਲਈ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਚਮਤਕਾਰ! ਸਪੀਡ ਬ੍ਰੇਕਰ ਤੋਂ ਲੱਗਾ ਝਟਕਾ ਤੇ ਉੱਠ ਖੜਿਆ ਮੁਰਦਾ.....
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਸੀਨੀਅਰ ਰਿਸਰਚ ਅਧਿਕਾਰੀ ਨਰਿੰਦਰ ਸਿੰਘ ਰਾਵਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰਾਵਤ 'ਤੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ 'ਚ ਕੇਬਲ ਸੇਵਾਵਾਂ ਚਲਾਉਣ ਲਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਲਾਇਸੈਂਸ ਧਾਰਕ ਤੋਂ ਰਿਸ਼ਵਤ ਮੰਗਣ ਦਾ ਦੋਸ਼ ਹੈ। ਟਰਾਈ ਦੇ ਸੀਨੀਅਰ ਅਧਿਕਾਰੀ ਨੇ ਸੂਬੇ ਦੇ ਪੰਜ ਹੋਰ ਲਾਇਸੰਸਸ਼ੁਦਾ ਕੇਬਲ ਆਪਰੇਟਰਾਂ ਦੀ ਤਰਫੋਂ ਆਪਰੇਟਰ ਤੋਂ ਕਥਿਤ ਤੌਰ 'ਤੇ ਰਿਸ਼ਵਤ ਦੀ ਮੰਗ ਕੀਤੀ। ਅਧਿਕਾਰੀ ਨੇ ਵਾਅਦਾ ਕੀਤਾ ਕਿ ਉਹ ਇਨ੍ਹਾਂ ਆਪਰੇਟਰਾਂ ਦੇ ਰੈਗੂਲੇਟਰੀ ਦਸਤਾਵੇਜ਼ਾਂ ਦਾ ਮੁਲਾਂਕਣ ਉਨ੍ਹਾਂ ਦੇ (ਕੇਬਲ ਆਪਰੇਟਰ ਦੇ) ਪੱਖ ਵਿੱਚ ਕਰੇਗਾ। ਏਜੰਸੀ ਨੇ ਕਿਹਾ ਕਿ ਰਿਸ਼ਵਤ ਦਾ ਮਕਸਦ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਲਈ ਮੰਤਰਾਲੇ ਨੂੰ ਸਿਫਾਰਸ਼ ਨਾ ਕਰਨਾ ਸੀ।
ਇਹ ਵੀ ਪੜ੍ਹੋ : ਰੰਗਾ-ਰੰਗ ਡਾਂਸ ਦਾ ਮਜ਼ਾ ਲੈਂਦੇ ਦਿਖੇ ਭਾਜਪਾ ਨਗਰ ਪੰਚਾਇਤ ਪ੍ਰਧਾਨ, ਵੀਡੀਓ ਹੋ ਰਿਹੈ ਵਾਇਰਲ
ਸੀਬੀਆਈ ਦੇ ਬੁਲਾਰੇ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਵੀ ਦੋਸ਼ ਹੈ ਕਿ ਟਰਾਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਉਕਤ ਕੇਬਲ ਆਪਰੇਟਰਾਂ ਨੂੰ ਆਪਣੀ ਤਿਮਾਹੀ ਕਾਰਗੁਜ਼ਾਰੀ ਨਿਗਰਾਨੀ ਰਿਪੋਰਟਾਂ ਕਥਿਤ ਦੋਸ਼ੀਆਂ ਨੂੰ ਸੌਂਪਣ ਦੀ ਲੋੜ ਹੁੰਦੀ ਹੈ, ਜੋ ਮੁਲਾਂਕਣ ਜਾਂ ਨਿਰੀਖਣ ਤੋਂ ਬਾਅਦ, ਕੁਝ ਅੰਤਰ ਪਾਏ ਜਾਣ ਉੱਤੇ ਉਸ ਦੇ ਲਾਇਸੈਂਸ ਨੂੰ ਸਵਿਕਾਰ ਜਾਂ ਰੱਦ ਕਰਨ ਦੀ ਸਿਫਾਰਿਸ਼ ਕਰਦਾ ਹੈ। ਸੀਬੀਆਈ ਨੇ ਕਿਹਾ ਕਿ ਮੁੱਢਲੀ ਤਸਦੀਕ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾਇਆ ਅਤੇ ਰਾਵਤ ਨੂੰ ਸ਼ਿਕਾਇਤਕਰਤਾ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਉਸ ਦੇ ਦਿੱਲੀ ਸਥਿਤ ਦਫ਼ਤਰ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਏਜੰਸੀ ਨੇ ਗ੍ਰੇਟਰ ਨੋਇਡਾ ਅਤੇ ਨਵੀਂ ਦਿੱਲੀ ਵਿੱਚ ਮੁਲਜ਼ਮਾਂ ਦੇ ਰਿਹਾਇਸ਼ੀ ਅਤੇ ਦਫ਼ਤਰ ਦੀ ਤਲਾਸ਼ੀ ਲਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
10ਵੀਂ ਪਾਸ ਲਈ ਰੇਲਵੇ ਨੇ ਕੱਢੀਆਂ ਬੰਪਰ ਭਰਤੀਆਂ, ਜਾਣੋ ਕਿਵੇਂ ਕਰਨਾ ਹੈ ਅਪਲਾਈ
NEXT STORY