ਅਹਿਮਦਾਬਾਦ (ਇੰਟ.) ਹੇ, ਈਸ਼ਵਰ ਤੇਰੀ ਬਣਾਈ ਇਸ ਦੁਨੀਆ ਵਿਚ ਕੋਈ ਇੰਨਾ ਬੇਰਹਿਮ ਕਿਵੇਂ ਹੋ ਸਕਦਾ ਹੈ ਜੋ ਇਨ੍ਹਾਂ ਨੰਨ੍ਹੇ ਫੁੱਲਾਂ ਨੂੰ ਇੰਨੀ ਬੇਰਹਿਮੀ ਨਾਲ ਮਸਲ ਸਕਦਾ ਹੈ। ਪਹਿਲੀ ਘਟਨਾ ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ਦੀ ਭਾਭਰ ਤਹਿਸੀਲ ਦੇ ਮੇਰਾ ਪਿੰਡ ਦੀ ਹੈ। ਇਥੇ ਮੰਗਲਵਾਰ ਨੂੰ ਸੜਕ ਤੋਂ ਲੰਘ ਰਹੇ ਲੋਕਾਂ ਨੂੰ ਇਕ ਮਾਸੂਮ ਬੱਚਾ ਲਾਵਾਰਿਸ ਹਾਲਤ ਵਿਚ ਮੂਧੇ ਮੂੰਹ ਡਿੱਗਿਆ ਮਿਲਿਆ। ਲੋਕਾਂ ਦੀ ਸੂਚਨਾ 'ਤੇ ਪਹੁੰਚੀ ਪੁਲਸ ਨੇ ਜਾਂਚ ਵਿਚ ਪਤਾ ਲਗਾਇਆ ਕਿ ਮਾਸੂਮ ਦਾ ਸਾਹ ਰੁੱਕ ਚੁੱਕਾ ਸੀ। 45 ਡਿਗਰੀ ਦੀ ਗਰਮੀ ਵਿਚਾਲੇ ਕੋਈ ਅਣਪਛਾਤਾ ਵਿਅਕਤੀ ਇਸ ਮਾਸੂਮ ਨੂੰ ਲਾਵਾਰਿਸ ਛੱਡ ਗਿਆ ਸੀ। ਲੂ ਦੇ ਥਪੇੜੇ ਨਾ ਸਹਿੰਦੇ ਹੋਏ ਬੱਚੇ ਨੇ ਦਮ ਤੋੜ ਦਿੱਤਾ। ਪੁਲਸ ਨੇ ਅਣਪਛਾਤੇ ਵਿ੍ਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੜਕ 'ਤੇ ਮੰਨੋ ਅੰਤਿਮ ਪ੍ਰਣਾਮ ਦੀ ਮੁਦਰਾ ਵਿਚ ਮ੍ਰਿਤ ਇਸ ਮਾਸੂਮ ਨੇ 2015 ਦੇ ਉਸ ਵੇਲੇ ਦੀ ਯਾਦ ਤਾਜ਼ਾ ਕਰਵਾ ਦਿੱਤੀ, ਜਦੋਂ ਸੀਰੀਆ ਦੇ ਸ਼ਰਨਾਰਥੀ ਸੰਕਟ ਦੌਰਾਨ ਸਮੁੰਦਰ ਦੇ ਰਾਸਤੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਹੇ ਇਕ ਕੁਰਦ ਪਰਿਵਾਰ ਦਾ 3 ਸਾਲ ਦਾ ਬੱਚਾ ਸਮੁੰਦਰੀ ਕੰਢੇ 'ਤੇ ਮਿਲਿਆ ਸੀ। ਦੁਨੀਆ ਠੀਕ ਤਰ੍ਹਾਂ ਦੇਖਣ ਤੋਂ ਪਹਿਲਆਂ ਹੀ ਵਿਦਾ ਹੋਏ ਉਸ ਮਾਸੂਮ ਦੀ ਦਿਲ ਹਲੂਣ ਵਾਲੀ ਤਸਵੀਰ ਨੇ ਉਸ ਸਮੇਂ ਪੂਰੀ ਦੁਨੀਆ ਵਿਚ ਇਕ ਨਵੀਂ ਬਹਿਸ ਛੇੜ ਦਿੱਤੀ ਸੀ।
ਕਿੱਥੇ ਅਤੇ ਕਿਵੇਂ ਖਰਚ ਹੋਵੇਗਾ 20 ਲੱਖ ਕਰੋੜ ਦਾ ਪੈਕੇਜ, ਅੱਜ ਦੱਸੇਗਾ ਵਿੱਤ ਮੰਤਰਾਲਾ
NEXT STORY