ਮੁੰਬਈ (ਭਾਸ਼ਾ)- ਭਾਰਤੀ ਸਮੁੰਦਰੀ ਫ਼ੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਆਈ.ਐੱਨ.ਐੱਸ. ਵਿਕਰਾਂਤ ਪੱਛਮੀ ਸਮੁੰਦਰੀ ਫ਼ੌਜ ਫਲੀਟ ਵਿਚ ਸ਼ਾਮਲ ਹੋ ਗਿਆ ਹੈ ਅਤੇ ਇਸ ਨਾਲ ਅਰਬ ਸਾਗਰ ਵਿਚ ਸਮੁੰਦਰੀ ਤਾਕਤ ਵਿਚ ਮਹੱਤਵਪੂਰਨ ਵਾਧਾ ਹੋਵੇਗਾ। ਇਸ ਦੇ ਨਾਲ ਹੀ ਭਾਰਤੀ ਸਮੁੰਦਰੀ ਫ਼ੌਜ ਕੋਲ ਪੱਛਮੀ ਮੋਰਚੇ ’ਤੇ 2 ਏਅਰਕ੍ਰਾਫਟ ਕੈਰੀਅਰ ਹਨ - ਆਈ.ਐੱਨ.ਐੱਸ. ਵਿਕਰਾਂਤ ਅਤੇ ਆਈ.ਐੱਨ.ਐੱਸ. ਵਿਕਰਮਾਦਿਤਿਆ। ਇਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਏਅਰਕ੍ਰਾਫਟ ਕੈਰੀਅਰ ਕਰਨਾਟਕ ਦੇ ਕਾਰਵਾਰ ’ਚ ਹਨ।
ਪੱਛਮੀ ਸਮੁੰਦਰੀ ਫ਼ੌਜ ਕਮਾਂਡ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਭਾਰਤ ਦੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਆਈ.ਐੱਨ.ਐੱਸ. ਵਿਕਰਾਂਤ ਭਾਰਤੀ ਸਮੁੰਦਰੀ ਫ਼ੌਜ ਦੇ ਪੱਛਮੀ ਫਲੀਟ ਵਿਚ ਸ਼ਾਮਲ ਹੋ ਗਿਆ ਹੈ, ਜੋ ਭਾਰਤੀ ਸਮੁੰਦਰੀ ਫ਼ੌਜ ਦੀ ‘ਸਵੋਰਡ ਆਰਮ’ ਦੀ ਸਮੁੰਦਰੀ ਤਾਕਤ ਅਤੇ ਪਹੁੰਚ ਵਿਚ ਮਹੱਤਵਪੂਰਨ ਵਿਸਥਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਸਟਲ ਦੇ ਕਮਰੇ 'ਚ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਬਰਾਮਦ
NEXT STORY