ਬੁਲੰਦ ਸ਼ਹਿਰ—ਬੁਲੰਦ ਸ਼ਹਿਰ 'ਚ ਮਾਰੇ ਗਏ ਇੰਸਪੈਕਟਰ ਸੁਬੋਧ ਕੁਮਾਰ ਦੇ ਕਤਲ ਦਾ ਗੁਨਾਹ ਫੌਜੀ ਜੀਤੂ ਉਰਫ ਜਿਤੇਂਦਰ ਨੇ ਕਬੂਲ ਕਰ ਲਿਆ ਹੈ। ਐੱਸ.ਟੀ.ਐੱਫ. ਨੇ ਜੀਤੂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲਗਾਤਾਰ 10 ਘੰਟੇ ਤਕ ਪੁੱਛਗਿੱਛ ਕੀਤੀ। ਐੱਸ.ਆਈ.ਟੀ. ਅਤੇ ਐੱਸ.ਟੀ.ਐੱਫ. ਨੇ ਇਸ ਲੰਬੀ ਪੁੱਛਗਿੱਛ 'ਚ ਜੀਤੂ ਤੋਂ ਲਗਭਗ 500 ਸਵਾਲ ਪੁੱਛੇ । ਇਸ ਤੋਂ ਬਾਅਦ ਜੀਤੂ ਬਦਲ-ਬਦਲ ਕੇ ਬਿਆਨ ਦੇਣ ਲੱਗਾ। ਜਿਸ ਦੇ ਚੱਲਦੇ ਸਖਤੀ ਨਾਲ ਪੁੱਛੇ ਜਾਣ 'ਤੇ ਜੀਤੂ ਟੁੱਟ ਗਿਆ ਅਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੀਤੂ ਨੇ ਪੁੱਛਗਿੱਛ 'ਚ ਦੱਸਿਆ ਸੀ ਕਿ ਉਹ ਘਟਨਾ ਵਾਲੇ ਸਥਾਨ 'ਤੇ ਮੌਜੂਦ ਜ਼ਰੂਰ ਸੀ, ਪਰ ਉਸ ਨੇ ਕੋਈ ਹਮਲਾ ਨਹੀਂ ਕੀਤਾ ਨਾ ਹੀ ਉਹ ਭਗੋੜਾ ਹੈ। ਜੀਤੂ ਨੇ ਯੂ.ਪੀ. ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਜੇਕਰ ਪੁਲਸ ਨੂੰ ਮੇਰੇ 'ਤੇ ਕੋਈ ਸ਼ੱਕ ਸੀ ਤਾਂ ਉਹ ਮੈਨੂੰ ਬੁਲਾਉਂਦੇ ਪੁੱਛਗਿੱਛ ਕਰਦੇ, ਪਰ ਉਨ੍ਹਾਂ ਨੇ ਅੱਤਵਾਦੀਆਂ ਦੀ ਤਰ੍ਹਾਂ ਮੈਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਘਰ ਜਾ ਕੇ ਤੋੜ-ਭੰਨ ਕੀਤੀ। ਇੰਨਾ ਹੀ ਨਹੀਂ ਮੇਰੀ ਪਤਨੀ ਨਾਲ ਕੁੱਟਮਾਰ ਵੀ ਕੀਤੀ।
RBI ਦੇ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾ
NEXT STORY