ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਰੋਕੀ ਗਈ ਘਰੇਲੂ ਜਹਾਜ਼ ਸੇਵਾਵਾਂ 25 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੌਮਾਂਤਰੀ ਜਹਾਜ਼ ਸੇਵਾਵਾਂ ਵੀ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਗਸਤ ਤੋਂ ਪਹਿਲਾਂ ਕੁੱਝ ਗਿਣਤੀ ਵਿਚ ਕੌਮਾਂਤਰੀ ਯਾਤਰੀ ਜਹਾਜ਼ਾਂ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ।
ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਵੰਦੇ ਭਾਰਤ ਮਿਸ਼ਨ ਦੇ ਤਹਿਤ 25 ਦਿਨਾਂ ਦੌਰਾਨ ਵਿਸ਼ੇਸ਼ ਜਹਾਜ਼ਾਂ ਰਾਹੀਂ ਕਰੀਬ 50,000 ਨਾਗਰਿਕਾਂ ਨੂੰ ਵਾਪਸ ਲਿਆ ਸਕਾਂਗੇ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ 7 ਮਈ ਨੂੰ ਹੋਈ ਸੀ। ਅਜੇ ਤੱਕ ਇਸ ਮਿਸ਼ਨ ਦੇ ਤਹਿਤ ਏਅਰ ਇੰਡੀਆ ਅਤੇ ਉਸ ਦੀ ਸਹਾਇਕ ਏਅਰ ਇੰਡੀਆ ਐਕਸਪ੍ਰੈਸ ਹੀ ਉਡਾਣਾਂ ਦਾ ਸੰਚਾਲਣ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਅਸੀਂ 30 ਹਜ਼ਾਰ ਭਾਰਤੀਆਂ ਦੀ ਇਸ ਔਖੇ ਸਮੇਂ ਵਿਚ ਵਤਨ ਵਾਪਸੀ ਕਰਾ ਸਕੀਏ। ਇਸ ਟੀਚੇ ਨੂੰ ਹਾਸਲ ਕਰਨ ਲਈ ਨਿੱਜੀ ਏਅਰਲਾਈਨਜ਼ ਨੇ ਵੀ ਪ੍ਰਸਤਾਵ ਭੇਜਿਆ ਸੀ , ਜਿਸ ਨੂੰ ਅਸੀਂ ਸਵੀਕਾਰ ਕਰ ਲਿਆ ਹੈ। ਜਲਦ ਹੀ ਵੰਦੇ ਭਾਰਤ ਓਪਰੇਸ਼ਨ ਵਿਚ ਨਿੱਜੀ ਏਅਰਲਾਈਨਜ਼ ਦੇ ਏਅਰ ਕਰਾਫਟ ਨੂੰ ਵੀ ਲਗਾਇਆ ਜਾਵੇਗਾ।
ਦਿੱਲੀ 'ਚ 24 ਘੰਟਿਆਂ 'ਚ 591 ਨਵੇਂ ਕੋਰੋਨਾ ਮਰੀਜ਼, 13 ਹਜ਼ਾਰ ਦੇ ਨੇੜੇ ਪੁੱਜਾ ਅੰਕੜਾ
NEXT STORY