ਚੰਡੀਗੜ੍ਹ- ਇੰਟਰਪੋਲ ਨੇ ਵਿਦੇਸ਼ 'ਚ ਰਹਿ ਰਹੇ ਵਾਂਟੇਡ ਬਦਮਾਸ਼ ਹਿਮਾਂਸ਼ੂ ਉਰਫ਼ ਭਾਊ ਖ਼ਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ, ਤਾਂ ਕਿ ਉਸ ਨੂੰ ਗ੍ਰਿਫ਼ਤਾਰ ਕਰ ਕੇ ਭਾਰਤ ਲਿਆਂਦਾ ਜਾ ਸਕੇ। ਹਰਿਆਣਾ ਪੁਲਸ ਬੁਲਾਰੇ ਨੇ ਦੱਸਿਆ ਕਿ ਰੋਹਤਕ ਪੁਲਸ ਨੇ ਉਕਤ ਬਦਮਾਸ਼ ਨੂੰ ਲੈ ਕੇ ਵਾਪਸ ਲਿਆਉਣ ਲਈ ਇੰਟਰਪੋਲ ਨਾਲ ਸੰਪਰਕ ਕੀਤਾ ਸੀ। ਭਾਊ 'ਤੇ ਕਤਲ, ਕਤਲ ਦੀ ਕੋਸ਼ਿਸ਼, ਧੋਖਾਧੜੀ, ਜਾਅਲਸਾਜ਼ੀ, ਅਪਰਾਧਕ ਸਾਜ਼ਿਸ਼, ਜ਼ਬਰਨ ਵਸੂਲੀ, ਗੈਰ-ਕਾਨੂੰਨੀ ਹਥਿਆਰ ਆਦਿ ਨਾਲ ਸਬੰਧਤ ਰੋਹਤਕ, ਦਿੱਲੀ ਅਤੇ ਝੱਜਰ 'ਚ ਘੱਟ ਤੋਂ ਘੱਟ 18 ਮਾਮਲੇ ਦਰਜ ਹਨ।
ਹਰਿਆਣਾ ਪੁਲਸ ਨੇ ਉਸ 'ਤੇ 1.55 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਹੈ। ਉਹ ਰੋਹਤਕ, ਝੱਜਰ ਅਤੇ ਦਿੱਲੀ ਪੁਲਸ ਦੀ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ 'ਚ ਸ਼ਾਮਲ ਹਨ। ਰੋਹਤਕ ਅਤੇ ਦਿੱਲੀ ਦੀਆਂ ਅਦਾਲਤਾਂ ਨੇ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਉਹ ਨੀਰਜ ਬਵਾਨਾ ਅਤੇ ਨਵੀਨ ਬਾਲੀ ਗਿਰੋਹ ਨਾਲ ਸਬੰਧ ਰੱਖਦਾ ਹੈ ਅਤੇ ਵਿਦੇਸ਼ ਵਿਚ ਬੈਠ ਕੇ ਇੱਥੇ ਆਪਣੇ ਸਾਥੀਆਂ ਜ਼ਰੀਏ ਵਪਾਰੀਆਂ ਨੂੰ ਵਟਸਐਪ ਸੰਦੇਸ਼ ਭੇਜ ਕੇ ਰੰਗਦਾਰੀ ਦਾ ਰੈਕਟ ਚਲਾ ਰਿਹਾ ਹੈ। ਪੁਲਸ ਉਸ ਦੇ ਟਿਕਾਣਿਆਂ 'ਤੇ ਬੀਤੀ 13 ਅਪ੍ਰੈਲ ਤੋਂ 10 ਜੂਨ ਵਿਚਾਲੇ ਮਾਰੇ ਗਏ ਛਾਪਿਆਂ 'ਚ 79 ਮੋਬਾਇਲ ਫੋਨ, 50 ਸਿਮ ਕਾਰਡ, 7 ਲੱਖ ਰੁਪਏ ਨਕਦੀ, ਦੋ ਮੋਟਰਸਾਈਕਲ, 16 ਕਾਰਤੂਸ, 9 ਆਧਾਰ ਕਾਰਡ, 13 ਪੇਟੀਆਂ ਸ਼ਰਾਬ ਦੇਸੀ, ਵਿਦੇਸ਼ ਮੁਦਰਾ, ਏ. ਟੀ. ਐੱਮ. ਕਾਰਡ, ਪਾਸਪੋਸਟ, ਬੈਂਕ ਦਸਤਾਵੇਜ਼, ਡਾਇਰੀ/ਨੋਟ ਬੁੱਕ ਆਦਿ ਸਾਮਾਨ ਬਰਾਮਦ ਕਰ ਚੁੱਕੀ ਹੈ।
ਸ਼ਰਧਾਲੂਆਂ ਦੀ ਗਿਣਤੀ 'ਚ ਆਈ ਘਾਟ, 23 ਅਗਸਤ ਤੋਂ ਅਸਥਾਈ ਰੂਪ ਨਾਲ ਮੁਅੱਤਲ ਰਹੇਗੀ ਅਮਰਨਾਥ ਯਾਤਰਾ
NEXT STORY