ਜੰਮੂ (ਭਾਸ਼ਾ)- ਦੱਖਣੀ ਕਸ਼ਮੀਰ ਹਿਮਾਲਿਆ ਖੇਤਰ 'ਚ ਸਥਿਤ ਅਮਰਨਾਥ ਗੁਫ਼ਾ ਮੰਦਰ ਦੀ ਸਾਲਾਨਾ ਤੀਰਥ ਯਾਤਰਾ ਸ਼ਰਧਾਲੂਆਂ ਦੀ ਘੱਟ ਗਿਣਤੀ ਅਤੇ ਰਸਤੇ ਦੀ ਮੁਰੰਮਤ ਦੇ ਕੰਮਾਂ ਨੂੰ ਦੇਖਦੇ ਹੋਏ 23 ਅਗਸਤ ਤੋਂ ਅਸਥਾਈ ਰੂਪ ਨਾਲ ਮੁਅੱਤਲ ਰਹੇਗੀ। ਇਸ ਸੰਬੰਧ 'ਚ ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਭਗਵਾਨ ਸ਼ਿਵ ਦੇ ਪਵਿੱਤਰ ਦੰਡ 'ਛੜੀ ਮੁਬਾਰਕ' ਨੂੰ ਰਵਾਇਤੀ ਪਹਿਲਗਾਮ ਮਾਰਗ ਤੋਂ ਲਿਜਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ 31 ਅਗਸਤ ਨੂੰ ਇਹ ਤੀਰਥ ਯਾਤਰਾ ਸੰਪੰਨ ਹੋ ਜਾਵੇਗੀ। ਇਕ ਜੁਲਾਈ ਨੂੰ ਸ਼ੁਰੂ ਹੋਈ ਅਮਰਨਾਥ ਯਾਤਰਾ 'ਚ ਹੁਣ ਤੱਕ 4.4 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਅਨੰਤਨਾਗ ਜ਼ਿਲ੍ਹੇ 'ਚ 48 ਕਿਲੋਮੀਟਰ ਲੰਮੇਂ ਰਵਾਇਤੀ ਪਹਿਲਗਾਮ ਮਾਰਗ ਅਤੇ ਗਾਂਦਰਬਲ ਜ਼ਿਲ੍ਹੇ 'ਚ 14 ਕਿਲੋਮੀਟਰ ਲੰਮੇ ਬਾਲਟਾਲ ਮਾਰਗ ਰਾਹੀਂ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ ਹਨ।
ਇਹ ਵੀ ਪੜ੍ਹੋ : DRDO ਦਾ ਡਰੋਨ ਹੋਇਆ ਹਾਦਸੇ ਦਾ ਸ਼ਿਕਾਰ, ਟ੍ਰਾਇਲ ਦੌਰਾਨ ਖੇਤਾਂ 'ਚ ਡਿੱਗਿਆ
ਬੁਲਾਰੇ ਨੇ ਸ਼ਰਾਇਨ ਬੋਰਡ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ,''ਤੀਰਥ ਯਾਤਰੀਆਂ ਦੀ ਗਿਣਤੀ 'ਚ ਭਾਰੀ ਗਿਰਾਵਟ ਆਉਣ ਅਤੇ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਵਲੋਂ ਸੰਵੇਦਨਸ਼ੀਲ ਮਾਰਗਾਂ 'ਤੇ ਕੀਤੀ ਜਾ ਰਹੀ ਮੁਰੰਮਤ ਅਤੇ ਦੇਖਰੇਖ ਦੇ ਕੰਮ ਨੂੰ ਦੇਖਦੇ ਹੋਏ ਸ਼ਰਧਾਲੂਆਂ ਨੂੰ ਪਵਿੱਤਰ ਗੁਫ਼ਾ ਤੱਕ ਲਿਜਾਉਣ ਵਾਲੇ ਦੋਹਾਂ ਮਾਰਗਾਂ 'ਤੇ ਆਵਾਜਾਈ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।'' ਉਨ੍ਹਾਂ ਕਿਹਾ,''ਯਾਤਰਾ 23 ਅਗਸਤ ਤੋਂ ਦੋਹਾਂ ਮਾਰਗਾਂ ਤੋਂ ਅਸਥਾਈ ਰੂਪ ਨਾਲ ਮੁਅੱਤਲ ਰਹੇਗੀ। ਛੜੀ ਮੁਬਾਰਕ ਨੂੰ ਰਵਾਇਤੀ ਪਹਿਲਗਾਮ ਮਾਰਗ ਤੋਂ ਲਿਜਾਇਆ ਜਾਵੇਗਾ, ਜਿਸ ਦੇ ਨਾਲ ਹੀ 31 ਅਗਸਤ ਨੂੰ ਯਾਤਰਾ ਸੰਪੰਨ ਹੋ ਜਾਵੇਗੀ।'' ਮੰਦਰ 'ਚ ਕੁਦਰਤੀ ਰੂਪ ਨਾਲ ਬਣੇ ਬਰਫ਼ ਦੇ ਸ਼ਿਵਲਿੰਗ ਦੇ ਪਿਘਲਣ ਕਾਰਨ 23 ਜੁਲਾਈ ਤੋਂ ਹੀ ਸ਼ਰਧਾਲੂਆਂ ਦੀ ਗਿਣਤੀ 'ਚ ਗਿਰਾਵਟ ਆਉਣ ਲੱਗੀ ਸੀ। ਇਸ ਵਿਚ, ਐਤਵਾਰ ਨੂੰ ਇੱਥੇ ਭਗਵਤੀ ਨਗਰ ਆਧਾਰ ਕੰਪਲੈਕਸ ਤੋਂ 11 ਵਾਹਨਾਂ 'ਚ 362 ਸ਼ਰਧਾਲੂਆਂ ਦਾ ਨਵਾਂ ਜੱਥਾ ਰਵਾਨਾ ਹੋਇਆ। ਸਾਰੇ ਸ਼ਰਧਾਲੂ ਯਾਤਰਾ ਲਈ ਬਾਲਟਾਲ ਆਧਾਰ ਕੰਪਲੈਕਸ ਵੱਲ ਜਾ ਰਹੇ ਹਨ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
DRDO ਦਾ ਡਰੋਨ ਹੋਇਆ ਹਾਦਸੇ ਦਾ ਸ਼ਿਕਾਰ, ਟ੍ਰਾਇਲ ਦੌਰਾਨ ਖੇਤਾਂ 'ਚ ਡਿੱਗਿਆ
NEXT STORY