ਵੈੱਬ ਡੈਸਕ- Apple ਦਾ ਲੇਟੈਸਟ iPhone 17 Pro ਲਾਂਚ ਹੋਣ ਦੇ ਬਾਅਦ ਤੋਂ ਹੀ ਲੋਕਾਂ ਲਈ ਖ਼ਾਸ ਆਕਰਸ਼ਨ ਬਣ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 1,34,999 ਰੁਪਏ ਰੱਖੀ ਗਈ ਹੈ ਪਰ ਕਈ ਲੋਕ ਮਹਿੰਗੀ ਕੀਮਤ ਕਾਰਨ ਇਸ ਨੂੰ ਖਰੀਦ ਨਹੀਂ ਪਾਉਂਦੇ। ਉੱਥੇ ਹੀ ਕੁਝ ਸਮਾਰਟ ਯੂਜ਼ਰਸ ਸੇਲ ਜਾਂ ਪੁਰਾਣੇ ਫੋਨ ਦੇ ਐਕਸਚੇਂਜ ਦਾ ਫ਼ਾਇਦਾ ਚੁੱਕ ਕੇ ਇਸ ਨੂੰ ਘੱਟ ਕੀਮਤ 'ਚ ਹਾਸਲ ਕਰਦੇ ਹਨ।
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਮਾਮਲਾ ਵਾਇਰਲ ਹੋਇਆ ਹੈ, ਜਿਸ 'ਚ ਇਕ ਸ਼ਖ਼ਸ ਨੇ ਸਿਰਫ਼ 40,470 ਰੁਪਏ ਦੇ ਕੇ iPhone 17 Pro ਖਰੀਦ ਲਿਆ। ਇਹ ਪੋਸਟ ਐਕਸ ਪਲੇਟਫਾਰਮ (ਪਹਿਲਾਂ ਟਵਿੱਟਰ) 'ਤੇ ਸਾਂਝੀ ਕੀਤੀ ਗਈ। ਪੋਸਟ ਕਰਨ ਵਾਲੇ ਸਾਹਿਲ ਪਾਹਵਾ ਨੇ ਦੱਸਿਆ ਕਿ ਉਸ ਨੇ HDFC Infinia ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟਸ ਦਾ ਇਸਤੇਮਾਲ ਕੀਤਾ।

ਕਿਵੇਂ ਖਰੀਦਿਆ ਘੱਟ ਕੀਮਤ 'ਚ
HDFC Infinia ਕ੍ਰੈਡਿਟ ਕਾਰਡ 'ਤੇ ਖਰਚ ਕਰਨ 'ਤੇ ਯੂਜ਼ਰਸ ਨੂੰ ਪੁਆਇੰਟਸ ਮਿਲਦੇ ਹਨ। ਇਨ੍ਹਾਂ ਪੁਆਇੰਟਸ ਨੂੰ ਸਮਾਰਟਬਾਏ ਪੋਰਟਲ 'ਤੇ ਰਿਡੀਮ ਕਰਨ 'ਤੇ ਇਹ ਲਗਭਗ 10 ਗੁਣਾ ਜ਼ਿਆਦਾ ਵੈਲਿਊ ਦੇ ਹੋ ਜਾਂਦੇ ਹਨ। ਸਾਹਿਲ ਨੇ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ, ਜਿਨ੍ਹਾਂ 'ਚ ਆਰਡਰ ਆਈਡੀ ਅਤੇ ਪ੍ਰੋਡਕਟ ਵੈਲਿਊ 1,34,999 ਰੁਪਏ ਦਿਖਾਈ ਗਈ। ਉਸ ਨੇ ਕ੍ਰੈਡਿਟ ਕਾਰਡ ਦੇ 94,430 ਪੁਆਇੰਟਸ ਦਾ ਇਸਤੇਮਾਲ ਕੀਤਾ ਅਤੇ ਬਾਕੀ 40,470 ਰੁਪਏ ਦੀ ਕੈਸ਼ ਪੈਮੇਂਟ ਕੀਤੀ।

ਕੌਣ ਚੁੱਕ ਸਕਦਾ ਹੈ ਫਾਇਦਾ?
HDFC ਜਾਂ ਹੋਰ ਬੈਂਕ ਦੇ ਕ੍ਰੈਡਿਟ ਕਾਰਡ ਯੂਜ਼ਰ, ਜੋ ਰਿਵਾਰਡ ਪੁਆਇੰਟਸ ਕਮਾਉਂਦੇ ਹਨ, ਉਹ ਵੀ ਇਸ ਨੂੰ ਰਿਡੀਮ ਕਰ ਕੇ ਸਮਾਰਟਬਾਏ ਜਾਂ ਹੋਰ ਪੋਰਟਲਸ 'ਤੇ ਇਸਤੇਮਾਲ ਕਰ ਸਕਦੇ ਹਨ। ਮਾਹਿਰਾਂ ਅਨੁਸਾਰ, ਇੰਨੇ ਵੱਡੇ ਰਿਵਾਰਡਸ ਤੋਂ ਆਈਫੋਨ ਵਰਗੀ ਮਹਿੰਗੀ ਚੀਜ਼ ਘੱਟ ਕੀਮਤ 'ਚ ਲੈਣਾ ਘੱਟ ਦੇਖਣ ਨੂੰ ਮਿਲਦਾ ਹੈ। ਇਸ ਉਦਾਹਰਣ ਤੋਂ ਇਹ ਸਾਫ਼ ਹੈ ਕਿ ਆਪਣੇ ਕ੍ਰੈਡਿਟ ਕਾਰਡ ਰਿਵਾਰਡਸ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰ ਕੇ ਵੱਡੀ ਬਚਤ ਕੀਤੀ ਜਾ ਸਕਦੀ ਹੈ। ਯੂਜ਼ਰਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਪੁਆਇੰਟਸ ਦੀ ਵੈਲਿਊ ਚੈੱਕ ਕਰਨ ਅਤੇ ਉਨ੍ਹਾਂ ਰਿਡੀਮ ਕਰ ਕੇ ਸਮਾਰਟ ਖਰੀਦਦਾਰੀ ਕਰਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਾਰਤੀ ਬਾਂਦਰ ਤੋਂ ਪੁਲਸ ਪਰੇਸ਼ਾਨ! ਹੁਣ Gold ਦਾ ਝੁਮਕਾ ਲੈ ਕੇ ਹੋਇਆ ਫਰਾਰ
NEXT STORY