ਸਪੋਰਟਸ ਡੈਸਕ : ਆਈ. ਪੀ. ਐੱਲ. ਟੂਰਨਾਮੈਂਟ ਦੇ 16ਵੇਂ ਐਡੀਸ਼ਨ ਲਈ ਆਈ. ਪੀ. ਐੱਲ. ਦੀ ਨਿਲਾਮੀ 23 ਦਸੰਬਰ ਨੂੰ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕੁੱਲ 87 ਖਿਡਾਰੀਆਂ ਨੂੰ ਸਾਰੇ ਫਰੈਂਚਾਈਜ਼ਾਂ ਵੱਲੋਂ ਰਿਲੀਜ਼ ਕੀਤਾ ਗਿਆ ਸੀ। ਨਿਲਾਮੀ ਦਾ ਹਿੱਸਾ ਬਣਨ ਲਈ ਕੁੱਲ 991 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਾਈ ਸੀ ਪਰ ਅਖ਼ੀਰ 'ਚ 405 ਖਿਡਾਰੀਆਂ ਦਾ ਨਾਂ ਬੋਲੀ ਲਈ ਫਾਈਨਲ ਕੀਤਾ ਗਿਆ। ਇਨ੍ਹਾਂ 'ਚੋਂ ਜ਼ਿਆਦਾਤਰ 87 ਸਲਾਟ 10 ਫਰੈਂਚਾਈਜ਼ੀ ਵੱਲੋਂ ਭਰੇ ਜਾਣ ਲਈ ਮੁਹੱਈਆ ਹਨ। ਅਜਿਹੇ 'ਚ ਹਰ ਫਰੈਂਚਾਈਜ਼ੀ ਸੋਚ-ਸਮਝ ਕੇ ਖਿਡਾਰੀਆਂ ਨੂੰ ਚੁਣਨ ਦਾ ਫ਼ੈਸਲਾ ਕਰੇਗੀ।
ਇਹ ਵੀ ਪੜ੍ਹੋ : ਖੰਨਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਂ-ਪੁੱਤ 'ਤੇ ਰਾਡਾਂ-ਤਲਵਾਰਾਂ ਨਾਲ ਹਮਲਾ (ਵੀਡੀਓ)
ਨਿਲਾਮੀ ਕਦੋਂ ਅਤੇ ਕਿੱਥੇ ਹੋਵੇਗੀ
ਆਈ. ਪੀ. ਐੱਲ.-2023 ਦੀ ਮਿੰਨੀ ਨਿਲਾਮੀ 23 ਦਸੰਬਰ ਨੂੰ ਕੋਚੀ 'ਚ ਹੋਵੇਗੀ। ਬੋਲੀ ਭਾਰਤੀ ਸਮੇਂ ਮੁਤਾਬਕ ਦੁਪਹਿਰ 2.30 ਵਜੇ ਤੋਂ ਸ਼ੁਰੂ ਹੋਣ ਵਾਲੀ ਹੈ।
ਕਿੱਥੇ ਦੇਖੋ ਲਾਈਵ ਸਟ੍ਰੀਮਿੰਗ ਅਤੇ ਟੈਲੀਕਾਸਟ?
ਸਟਾਰ ਸਪੋਰਟਸ ਨੈੱਟਵਰਕ ਭਾਰਤ 'ਚ ਆਈ. ਪੀ. ਐੱਲ.-2023 ਦਾ ਅਧਿਕਾਰਿਤ ਪ੍ਰਸਾਰਕ ਹੈ। ਇਹ ਨਿਲਾਮੀ ਦਾ ਸਿੱਧਾ ਪ੍ਰਸਾਰਣ ਲਾਈਵ ਕਰੇਗਾ।
ਇਹ ਵੀ ਪੜ੍ਹੋ : ਕੋਵਿਡ ਦੇ ਨਵੇਂ ਵੈਰੀਐਂਟ ਮਗਰੋਂ ਚੰਡੀਗੜ੍ਹ 'ਚ ਅਲਰਟ, ਜਾਰੀ ਹੋਏ ਇਹ ਹੁਕਮ
ਨਿਲਾਮੀ ਦੇ ਕੀ ਹਨ ਨਿਯਮ?
ਹਰ ਫਰੈਂਚਾਈਜ਼ੀ ਕੋਲ ਘੱਟੋ-ਘੱਟ 18 ਖਿਡਾਰੀ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ 25 ਖਿਡਾਰੀ ਹੋ ਸਕਦੇ ਹਨ। ਨਿਲਾਮੀ 'ਚ ਹਰ ਫਰੈਂਚਾਈਜ਼ੀ ਨੂੰ ਪੂਰੇ ਬਜਟ ਦਾ 75 ਫ਼ੀਸਦੀ ਖ਼ਰਚ ਕਰਨ ਦੀ ਛੋਟ ਹੈ।
ਹਰਫਨਮੌਲਾ ਖਿਡਾਰੀਆਂ ’ਤੇ ਰਹਿਣਗੀਆਂ ਨਜ਼ਰਾਂ
ਇੰਡੀਅਨ ਪ੍ਰੀਮੀਅਰ ਲੀਗ-2023 ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੀ ਮਿੰਨੀ ਨੀਲਾਮੀ ’ਚ ਸਾਰੀਆਂ ਦੀਆਂ ਨਜ਼ਰਾਂ ਹਰਫਨਮੌਲਾ ਖਿਡਾਰੀਆਂ ’ਤੇ ਟਿਕੀਆਂ ਹੋਣਗੀਆਂ। ਇਕ ਪਾਸੇ ਜਿੱਥੇ ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਵਰਗੀਆਂ ਟੀਮਾਂ ਨੂੰ ਹਰਫ਼ਨਮੌਲਾਵਾਂ ਦੀ ਸਖ਼ਤ ਲੋੜ ਹੈ, ਉੱਥੇ ਹੀ ਬੇਨ ਸਟੋਕਸ, ਸੈਮ ਕੁਰੇਨ ਅਤੇ ਸਿਕੰਦਰ ਰਜ਼ਾ ਵਰਗੇ ਖਿਡਾਰੀਆਂ ਨੇ ਵੀ ਪਿਛਲੇ ਮਹੀਨੇ ਖ਼ਤਮ ਹੋਏ ਟੀ-20 ਵਿਸ਼ਵ ਕੱਪ-2022 ’ਚ ਆਪਣੇ ਆਲਰਾਊਂਡ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਖਿਡਾਰੀਆਂ ’ਚ ਸਭ ਤੋਂ ਉੱਪਰ ਕੁਰੇਨ ਦਾ ਨਾਂ ਆਉਂਦਾ ਹੈ, ਜੋ ਟੀ-20 ਵਿਸ਼ਵ ਕੱਪ ’ਚ ‘ਪਲੇਅਰ ਆਫ ਦਿ ਟੂਰਨਾਮੈਂਟ’ ਰਿਹਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਸ਼ਮੀਰ ’ਚ ਕੜਾਕੇ ਦੀ ਠੰਡ, ਜੰਮ ਗਈ ਡਲ ਝੀਲ
NEXT STORY