ਚਨੇਈ— ਯੂ. ਪੀ. ਐੱਸ. ਸੀ. ਦੇ ਟੈਸਟ 'ਚ ਇਕ ਪ੍ਰੀਖਿਆਰਥੀ ਨਕਲ ਕਰਦਾ ਹੋਇਆ ਫੜ੍ਹਿਆ ਗਿਆ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਪ੍ਰੀਖਿਆਰਥੀ ਕੋਈ ਆਮ ਵਿਅਕਤੀ ਨਹੀ ਬਲਕਿ ਇਕ ਆਈ. ਪੀ. ਐੱਸ. ਅਫਸਰ ਸੀ।
ਇਹ ਮਾਮਲਾ ਚੇਨੰਈ ਦੇ ਐਗਮੋਰ ਗੌਰਮੈਂਟ ਗਰਲਜ਼ ਸਕੂਲ ਦਾ ਹੈ, ਜਿੱਥੇ ਯੂ. ਪੀ. ਐੱਸ. ਸੀ. ਮੇਨਜ਼ ਪ੍ਰੀਖਿਆ ਦਾ ਸੈਂਟਰ ਬਣਿਆ ਸੀ। ਆਈ. ਪੀ. ਐੱਸ. ਅਫਸਰ ਨੂੰ ਇਸ ਸੈਂਟਰ 'ਚ ਨਕਲ ਕਰਦੇ ਹੋਏ ਫੜ੍ਹਿਆ ਗਿਆ ਹੈ। ਅਫਸਰ ਦੀ ਪਛਾਣ ਸਫੀਰ ਕਰੀਮ ਦੇ ਤੌਰ 'ਤੇ ਕੀਤੀ ਗਈ ਹੈ, ਜਿਸ ਦੀ ਪੋਸਟਿੰਗ ਨਾਗਜੁਨੇਰੀ 'ਚ ਏ. ਐੱਸ. ਪੀ. ਦੇ ਅਹੁਦੇ 'ਤੇ ਹੈ। ਸਫੀਰ ਕਰੀਮ ਪ੍ਰੀਖਿਆ ਦੌਰਾਨ ਬਲਿਊਟੁੱਥ ਰਾਹੀ ਆਪਣੀ ਪਤਨੀ ਨਾਲ ਜੁੜਿਆ ਹੋਇਆ ਸੀ ਅਤੇ ਉਸ ਤੋਂ ਆਪਣੀ ਪ੍ਰੀਖਿਆ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਰਿਹਾ ਸੀ। ਉਹ ਆਪਣੀ ਪਤਨੀ ਤੋਂ ਟੈਸਟ ਸੰਬੰਧੀ ਸਵਾਲਾਂ ਦੇ ਜਵਾਬ ਪੁੱਛ ਰਿਹਾ ਸੀ।
ਦੱਸ ਦਈਏ ਕਿ ਦੇਸ਼ ਦੇ 24 ਸ਼ਹਿਰਾਂ 'ਚ ਯੂ. ਪੀ. ਐਸ. ਸੀ. ਦੀਆਂ ਪ੍ਰੀਖਿਆਵਾਂ ਹੋ ਰਹੀਆਂ ਹਨ। ਇਹ ਪ੍ਰੀਖਿਆਵਾਂ 3 ਨਵੰਬਰ ਤੱਕ ਹੋਣਗੀਆਂ ਅਤੇ ਇਸ 'ਚ 763 ਕੈਂਡੀਡੇਟਜ਼ ਸ਼ਾਮਲ ਹੋਣਗੇ।
ਔਰਤ ਨੇ ਦਿੱਤਾ ਦੋ ਮੂੰਹ ਵਾਲੇ ਅਨੋਖੇ ਬੱਚੇ ਨੂੰ ਜਨਮ
NEXT STORY