ਬੀਡ— ਮਹਾਰਾਸ਼ਟਰ ਦੇ ਬੀਡ ਜ਼ਿਲੇ 'ਚ ਇਕ ਔਰਤ ਨੇ 2 ਮੂੰਹ ਵਾਲੇ ਅਨੋਖੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਬੱਚੇ ਦੇ ਦੋ ਮੂੰਹ, 4 ਕਿਡਨੀ ਤੇ 4 ਫੇਫੜੇ ਹਨ। ਹਾਲਾਂਕਿ ਡਾਕਟਰਾਂ ਨੇ ਬੱਚੇ ਨੂੰ ਪੂਰੀ ਤਰ੍ਹਾਂ ਤੰਦਰੁਸਤ ਦੱਸਿਆ ਹੈ। ਉਸ ਨੂੰ ਪਰਲੀ ਦੇ ਸਰਕਾਰੀ ਮੈਡੀਕਲ ਕਾਲਜ ਦੇ ਆਈ.ਸੀ.ਯੂ. 'ਚ ਰੱਖਿਆ ਗਿਆ ਹੈ। ਅੰਬਾਜੋਗਾਈ ਨੇੜੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਭਾਗ ਦੇ ਪ੍ਰਸੂਤੀ ਵਿਭਾਗ 'ਚ 29 ਅਕਤੂਬਰ ਨੂੰ ਇਕ ਗਰਭਵਤੀ ਔਰਤ ਇਲਾਜ ਲਈ ਆਈ। ਡਾਕਟਰਾਂ ਨੇ ਜਾਂਚ 'ਚ ਪਾਇਆ ਕਿ ਉਸ ਦੇ ਢਿੱਡ 'ਚ ਜਿਹੜਾ ਬੱਚਾ ਹੈ ਉਹ ਅਸਾਧਾਰਣ ਹੈ ਤੇ ਤੁਰੰਤ ਆਪਰੇਸ਼ਨ ਕਰਨਾ ਹੋਵੇਗਾ। ਡਾਕਟਰ ਨੇ ਦੱਸਿਆ ਕਿ ਆਪਰੇਸ਼ਨ ਸਫਲ ਰਿਹਾ ਤੇ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ। ਫਿਲਹਾਲ ਬੱਚੇ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਹਸਪਤਾਸ 'ਚ ਪਹਿਲਾਂ ਵੀ ਇਕ ਔਰਤ ਨੇ ਅਸਾਧਾਰਣ ਬੱਚੇ ਨੂੰ ਜਨਮ ਦਿੱਤਾ ਸੀ, ਜਿਸ ਦੀ ਜਨਮ ਤੋਂ ਬਾਅਦ ਮੌਤ ਹੋ ਗਈ ਸੀ ਪਰ ਇਸ ਬਾਰ ਡਾਕਟਰਾਂ ਨੇ ਸਫਲ ਆਪਰੇਸ਼ਨ ਕਰ ਮਾਂ ਤੇ ਬੱਚੇ ਦੋਹਾਂ ਨੂੰ ਬਚਾ ਲਿਆ ਹੈ।
1984 ਦੰਗਾ ਮਾਮਲਾ : ਵਰਮਾ ਦੇ ਲਾਈ ਡਿਟੈਕਟਰ ਟੈਸਟ ਦੀ ਹੋਵੇ ਵੀਡੀਓਗ੍ਰਾਫੀ, ਅਦਾਲਤ ਨੇ ਦਿੱਤੇ ਹੁਕਮ
NEXT STORY