ਨੈਸ਼ਨਲ ਡੈਸਕ- ਐਗਜ਼ਿਟ ਪੋਲ ਨੇ ਕੇਰਲ ’ਚ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਨੂੰ ਸਪੱਸ਼ਟ ਲੀਡ ਮਿਲਦੀ ਵਿਖਾਈ ਹੈ, ਜਿਸ ਨਾਲ ਕਾਂਗਰਸ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੱਤਾ ’ਚ ਵਾਪਸੀ ਦੀ ਉਮੀਦ ਵਧ ਗਈ ਹੈ। ਨਤੀਜੇ 4 ਮਈ ਨੂੰ ਐਲਾਨੇ ਜਾਣਗੇ।
140 ਵਿਧਾਨ ਸਭਾ ਸੀਟਾਂ ਲਈ 9 ਅਪ੍ਰੈਲ ਨੂੰ ਵੋਟਿੰਗ ਖਤਮ ਹੋਣ ਤੋਂ ਪਹਿਲਾਂ ਹੀ ਕਾਂਗਰਸ ’ਚ ਤਿੱਖਾ ਅੰਦਰੂਨੀ ਟਕਰਾਅ ਸ਼ੁਰੂ ਹੋ ਗਿਆ ਸੀ। ਲੱਗਭਗ ਅੱਧੀ ਦਰਜਨ ਨੇਤਾ ਮੁੱਖ ਮੰਤਰੀ ਦੇ ਅਹੁਦੇ ’ਤੇ ਨਜ਼ਰਾਂ ਟਿਕਾਈ ਬੈਠੇ ਸਨ।
ਵੋਟਿੰਗ ਤੋਂ ਬਾਅਦ ਮੁਕਾਬਲਾ ਤਿੰਨ ਗੰਭੀਰ ਦਾਅਵੇਦਾਰਾਂ ਤੱਕ ਸੀਮਤ ਹੁੰਦਾ ਜਾਪਦਾ ਸੀ। ਇਨ੍ਹਾਂ ’ਚ ਕੇ. ਸੀ. ਵੇਣੂਗੋਪਾਲ, ਰਮੇਸ਼ ਚੇਨੀਥਲਾ ਅਤੇ ਵੀ. ਡੀ. ਸਤੀਸਨ ਹਨ। ਵੇਣੂਗੋਪਾਲ ਜੋ ਇਸ ਸਮੇਂ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਹਨ, ਨੂੰ ਸ਼ੁਰੂ ’ਚ ਹਾਈਕਮਾਂਡ ਨਾਲ ਨੇੜਤਾ ਕਾਰਨ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਸੀ।
ਫਿਰ ਵੀ ਪਾਰਟੀ ਅੰਦਰ ਇਕ ਨਵੀਂ ਚਰਚਾ ਜ਼ੋਰ ਫੜ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਵੇਣੂਗੋਪਾਲ ਦੌੜ ’ਚ ਸ਼ਾਮਲ ਨਹੀਂ ਹਨ। ਸੰਕੇਤ ਮਿਲ ਰਹੇ ਹਨ ਕਿ ਉਹ ਰਾਹੁਲ ਗਾਂਧੀ ਨਾਲ ਦਿੱਲੀ ’ਚ ਰਹਿਣਗੇ ਅਤੇ ਰਾਸ਼ਟਰੀ ਸੰਗਠਨਾਤਮਕ ਰਣਨੀਤੀ ’ਤੇ ਧਿਆਨ ਕੇਂਦ੍ਰਿਤ ਕਰਨਗੇ।
ਮਲਿਕਾਰਜੁਨ ਖੜਗੇ ਦੇ ਕਿਉਂਕਿ 2029 ਦੀਆਂ ਚੋਣਾਂ ਤੱਕ ਪਾਰਟੀ ਪ੍ਰਧਾਨ ਬਣੇ ਰਹਿਣ ਦੀ ਉਮੀਦ ਹੈ, ਇਸ ਲਈ ਕੁਝ ਲੋਕ ਇਸ ਨੂੰ ਵਿਰੋਧੀ ਧਿਰ ਦੀ ਚਾਲ ਸਮਝਦੇ ਹਨ ਜਿਨ੍ਹਾਂ ਦਾ ਮੰਤਵ ਵੇਣੂਗੋਪਾਲ ਨੂੰ ਪਾਸੇ ਕਰਨਾ ਹੈ। ਦਾਅ ਬਹੁਤ ਉੱਚੇ ਹਨ। ਜੇ ਉਹ ਹੁਣ ਕੇਰਲ ਚਲੇ ਜਾਂਦੇ ਹਨ ਤਾਂ ਇਹ ਕਾਂਗਰਸ ਦੇ ਸੰਗਠਨਾਤਮਕ ਢਾਂਚੇ ’ਚ ਇਕ ਖਾਲੀਪਣ ਛੱਡ ਦੇਵੇਗਾ।
ਫਿਰ ਸਵਾਲ ਲਾਜ਼ਮੀ ਤੌਰ ’ਤੇ ਉੱਠਦਾ ਹੈ ਕਿ ਉਨ੍ਹਾਂ ਦੀ ਜਗ੍ਹਾ ਕੌਣ ਲਵੇਗਾ? ਕੀ ਪ੍ਰਿਅੰਕਾ ਗਾਂਧੀ ਇਹ ਜ਼ਿੰਮੇਵਾਰੀ ਸੰਭਾਲਣਗੇ ਜਾਂ ਪਾਰਟੀ ਇਕ ਨਵਾਂ ਚਿਹਰਾ ਲਿਆ ਕੇ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ? ਫਿਲਹਾਲ, ਕੇਰਲ ’ਚ ਲੜਾਈ ਦਾ ਫੈਸਲਾ ਬੈਲੇਟ ਬਾਕਸ ਰਾਹੀਂ ਹੋ ਸਕਦਾ ਹੈ, ਪਰ ਕਾਂਗਰਸ ਅੰਦਰ ਅਸਲ ਲੜਾਈ ਅਜੇ ਖਤਮ ਨਹੀਂ ਹੋਈ ਹੈ। ਉਮੀਦ ਬਣਾਈ ਰੱਖੋ।
ਪੱਛਮੀ ਬੰਗਾਲ ’ਚ ਫਾਲਤਾ ਸੀਟ ’ਤੇ ਵੀ ਵੋਟਿੰਗ ਰੱਦ, 21 ਮਈ ਨੂੰ ਸਾਰੇ 285 ਬੂਥਾਂ ’ਤੇ ਦੁਬਾਰਾ ਪੈਣਗੀਆਂ ਵੋਟਾਂ
NEXT STORY