ਨਵੀਂ ਦਿੱਲੀ– ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈ. ਐੱਸ. ਕੇ. ਪੀ.) ਸੰਗਠਨ ਨੇ ਭਾਰਤ ਦੀਆਂ ਖੁਫੀਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ। ਆਈ. ਐੱਸ. ਕੇ. ਪੀ. ਦੀ ਮੈਗਜ਼ੀਨ ਵਿਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਮੈਗਜ਼ੀਨ ਦੇ ਫਰੰਟ ਪੇਜ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਾਈ ਗਈ ਹੈ।
ਇੰਨਾ ਹੀ ਨਹੀਂ ਮੈਗਜ਼ੀਨ ਵਿਚ ਭਾਰਤ ਅਤੇ ਭਾਜਪਾ ਬਾਰੇ ਕਾਫੀ ਕੁਝ ਲਿਖਿਆ ਗਿਆ ਹੈ। ਭਾਰਤ ’ਤੇ ਲਿਖੇ ਗਏ ਲੇਖ ਵਿਚ ਕਸ਼ਮੀਰ ਤੋਂ ਲੈ ਕੇ ਗੁਜਰਾਤ ਦੰਗਿਆਂ ਤੱਕ ਦਾ ਜ਼ਿਕਰ ਹੈ। ਮੈਗਜ਼ੀਨ ਦਾ ਨਾਂ ‘ਵਾਇਸ ਆਫ ਖੁਰਾਸਾਨ’ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਈ. ਐੱਸ. ਕੇ. ਪੀ. ਦੀ ਮੈਗਜ਼ੀਨ ਦਾ ਸਭ ਤੋਂ ਨਵਾਂ ਐਡੀਸ਼ਨ ਹੈ।
ਆਈ. ਐੱਸ. ਕੇ. ਪੀ. ਨੇ ਭੜਕਾਊ ਗੱਲਾਂ ਲਿਖਦੇ ਹੋਏ ਕਸ਼ਮੀਰ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਵਿਚ ਹੋਏ ਕਈ ਦੰਗਿਆਂ ਦਾ ਵੀ ਜ਼ਿਕਰ ਹੈ। ਮੈਗਜ਼ੀਨ ਵਿਚ ਭਾਜਪਾ ਦੀ ਸਾਬਕਾ ਬੁਲਾਰਨ ਨੂਪੁਰ ਦੀ ਪੈਗੰਬਰ ਮੁਹੰਮਦ ’ਤੇ ਕੀਤੀ ਗਈ ਟਿੱਪਣੀ ਦਾ ਵੀ ਜ਼ਿਕਰ ਹੈ। ਅੱਤਵਾਦੀ ਸੰਗਠਨ ਨੇ ਉਨ੍ਹਾਂ ਦੇ ਬਿਆਨ ’ਤੇ ਇਤਰਾਜ਼ ਪ੍ਰਗਟਾਇਆ ਹੈ। ਹਾਲਾਂਕਿ ਮੈਗਜ਼ੀਨ ਵਿਚ ਕਿਤੇ ਵੀ ਨੂਪੁਰ ਦਾ ਨਾਂ ਨਹੀਂ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ ਦੱਖਣੀ ਏਸ਼ੀਆ ਅਤੇ ਮੱਧ ਏਸ਼ੀਆ ਵਿਚ ਸਰਗਰਮ ਇ ਸਲਾਮਿਕ ਸਟੇਟ ਅੱਤਵਾਦੀ ਸਮੂਹ ਦਾ ਇਕ ਸਹਿਯੋਗੀ ਹੈ। ਆਈ. ਐੱਸ. ਕੇ. ਪੀ. ਨੂੰ ਆਈ. ਐੱਸ. ਕੇ., ਆਈ. ਐੱਸ. ਆਈ. ਐੱਸ. ਕੇ., ਦਾਏਸ਼-ਖੋਰਾਸਨ ਜਾਂ ਦਾਏਸ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਹਾਲ ਹੀ ਵਿਚ ਅਫਗਾਨਿਸਤਾਨ ਵਿਚ ਕਾਬੁਲ ਦੇ ਗੁਰਦੁਆਰੇ ’ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ। ਇਸ ਦੀ ਜ਼ਿੰਮੇਵਾਰੀ ਆਈ. ਐੱਸ. ਕੇ. ਪੀ. ਨੇ ਹੀ ਲਈ ਸੀ।
ਕੋਰੋਨਾ ਨੇ ਫੜੀ ਰਫ਼ਤਾਰ, ਦੇਸ਼ 'ਚ ਬੀਤੇ 24 ਘੰਟਿਆਂ 'ਚ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
NEXT STORY