ਇੰਟਰਨੈਸ਼ਨਲ ਡੈਸਕ- ਇਰਾਨ ਮੁੱਦੇ 'ਤੇ ਅਮਰੀਕਾ ਤੇ ਇਜ਼ਰਾਈਲ ਵਿਚਾਲੇ ਕੁਝ ਕੜਵਾਹਟ ਦੇਖੀ ਜਾ ਰਹੀ ਹੈ। ਇਰਾਨ 'ਤੇ ਹਮਲੇ ਜਾਰੀ ਰੱਖਣ ਅਤੇ ਬੰਦ ਰੱਖਣ ਦੀ ਯੋਜਨਾ 'ਤੇ ਦੋਵਾਂ ਦੇਸ਼ਾਂ ਵਿਚਾਲੇ ਮਤਭੇਦ ਚੱਲ ਰਿਹਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਸਿਆਸੀ ਰਿਸ਼ਤੇ ਵੀ ਡਗਮਗਾਉਂਦੇ ਨਜ਼ਰ ਆ ਰਹੇ ਹਨ।
ਇਸੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਭਾਰਤ ਦੇ ਸਮਰਥਨ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੀ ਉਸ ਟਿੱਪਣੀ ਦਾ ਖੰਡਨ ਕੀਤਾ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ‘ਪੂਰੀ ਦੁਨੀਆ 'ਚ ਅਮਰੀਕਾ ਹੀ ਇਜ਼ਰਾਈਲ ਦਾ ਇਕਮਾਤਰ ਸ਼ਕਤੀਸ਼ਾਲੀ ਸਹਿਯੋਗੀ ਬਚਿਆ’ ਹੈ।
ਇਹ ਵੀ ਪੜ੍ਹੋ- ਇਕ ਹਾਰ ਤੇ ਸਭ ਖ਼ਤਮ ! ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰਾਂ 'ਚੋਂ ਇਕ ਨੇ ਕਰ'ਤਾ ਸੰਨਿਆਸ ਦਾ ਐਲਾਨ
ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੂੰ ਭਾਰਤ ਸਮੇਤ ਕਈ ਹੋਰ ਦੇਸ਼ਾਂ ਦਾ ਸਮਰਥਨ ਹਾਸਲ ਹੈ। ਨੇਤਨਯਾਹੂ ਨੇ ਕਿਹਾ ਕਿ ਸਾਡੇ ਕੁਝ ਹੋਰ ਦੋਸਤ ਵੀ ਹਨ, ਜਿਵੇਂ ਭਾਰਤ। ਤੁਸੀਂ ਜਾਣਦੇ ਹੋ, ਉੱਥੇ 1.4 ਅਰਬ ਲੋਕ ਰਹਿੰਦੇ ਹਨ ਅਤੇ ਸੱਚ ਕਹਾਂ ਤਾਂ, ਸਾਨੂੰ ਉੱਥੇ ਜ਼ਬਰਦਸਤ ਸਮਰਥਨ ਮਿਲਦਾ ਹੈ। ਨੇਤਨਯਾਹੂ ਨੇ ਅੱਗੇ ਕਿਹਾ ਕਿ ਸਾਈਬਰ ਸੈਕਟਰ 'ਚ ਇਜ਼ਰਾਈਲ ਦੁਨੀਆ ਦਾ ਦੂਜਾ ਸਭ ਤੋਂ ਮੋਹਰੀ ਦੇਸ਼ ਹੈ ਅਤੇ ਸਾਡੀ ਟੈਕਨਾਲੋਜੀ ਬੇਹੱਦ ਉੱਨਤ ਹੈ। ਇਸ ਲਈ ਸਾਡੇ ਸਬੰਧ ਅਸਲ ਵਿਚ ਅਜਿਹੇ ਨਹੀਂ ਹਨ, ਜਿਹੋ ਜਿਹੇ ਬਾਹਰੋਂ ਦਿਖਾਈ ਦਿੰਦੇ ਹਨ।
ਉੱਥੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 13 ਜੁਲਾਈ ਨੂੰ ਵਾਸ਼ਿੰਗਟਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਮੀਟਿੰਗ ਵਿਚ ਇਰਾਨ, ਖੇਤਰੀ ਸੁਰੱਖਿਆ ਅਤੇ ਸਾਊਦੀ ਅਰਬ ਦੇ ਨਾਲ ਸਬੰਧਾਂ ’ਤੇ ਚਰਚਾ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਮੂ-ਕਸ਼ਮੀਰ: ਸ੍ਰੀਨਗਰ ਹਵਾਈ ਅੱਡੇ ਤੋਂ ਸੋਮਵਾਰ ਨੂੰ ਸਾਰੀਆਂ ਵਪਾਰਕ ਉਡਾਣਾਂ ਰੱਦ
NEXT STORY