ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੁੱਝ ਮਹੀਨੇ ਪਹਿਲਾਂ ਇਜ਼ਰਾਈਲੀ ਅੰਬੈਸੀ ਦੇ ਕੋਲ ਹੋਏ ਧਮਾਕੇ ਵਿੱਚ ਸ਼ਾਮਲ ਦੋ ਸ਼ੱਕੀ ਵਿਅਕਤੀਆਂ ਦੀ ਤਸਵੀਰ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ ਦੇ ਜ਼ਰੀਏ ਇਹ ਤਸਵੀਰਾਂ ਸਾਹਮਣੇ ਆਈਆਂ ਹਨ। ਐੱਨ.ਆਈ.ਏ. ਨੇ ਇਨ੍ਹਾਂ ਦੋਨਾਂ ਦੀ ਗ੍ਰਿਫਤਾਰੀ ਦੇ ਸੰਬੰਧ ਵਿੱਚ ਜਾਣਕਾਰੀ ਦੇਣ ਵਾਲਿਆਂ ਲਈ 10-10 ਲੱਖ ਦਾ ਇਨਾਮ ਵੀ ਐਲਾਨਿਆ ਹੈ।
ਇਹ ਵੀ ਪੜ੍ਹੋ- ਮੁਸਲਮਾਨ ਬਜ਼ੁਰਗ ਦੀ ਕੁੱਟਮਾਰ 'ਤੇ ਰਾਹੁਲ ਨੇ ਕੀਤਾ ਟਵੀਟ ਤਾਂ ਬੋਲੇ CM ਯੋਗੀ- 'ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ'
ਤਸਵੀਰ ਵਿੱਚ ਦੋ ਸ਼ੱਕੀ ਨਜ਼ਰ ਆ ਰਹੇ ਹਨ। ਦੋਨਾਂ ਨੇ ਚਿਹਰੇ 'ਤੇ ਮਾਸਕ ਲਗਾਇਆ ਹੋਇਆ ਸੀ। 29 ਜਨਵਰੀ 2021 ਨੂੰ ਇਜ਼ਰਾਈਲੀ ਦੂਤਾਵਾਸ ਦੇ ਬਾਹਰ IED ਧਮਾਕਾ ਹੋਇਆ ਸੀ। ਇਸ ਤਸਵੀਰ ਵਿੱਚ ਦੋ ਸ਼ੱਕੀ ਬੰਬ ਪਲਾਂਟ ਕਰਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਕਰ ਰਹੀ ਹੈ। ਇਸ ਮਾਮਲੇ ਦੀ ਜਾਂਚ ਪਹਿਲਾਂ ਸਪੈਸ਼ਲ ਸੈੱਲ ਕਰ ਰਹੀ ਸੀ, ਜਿਸ ਤੋਂ ਬਾਅਦ ਕੇਸ NIA ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਧਮਾਕੇ ਨਾਲ ਜੁੜੀ ਰਿਪੋਰਟ ਰੋਹਣੀ FSL ਨੇ NIA ਨੂੰ ਸੌਂਪ ਦਿੱਤੀ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਧਮਾਕਾ ਘੱਟ ਤੀਬਰਤਾ ਦਾ ਸੀ।
ਇਹ ਵੀ ਪੜ੍ਹੋ- ਭਾਰਤ-ਬੰਗਲਾਦੇਸ਼ ਬਾਰਡਰ ਤੋਂ ਘੁਸਪੈਠੀਆ ਕਿੰਨਰ ਅਤੇ ਦਲਾਲ ਜਨਾਨੀ ਗ੍ਰਿਫਤਾਰ
ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦੋ ਲੋਕਾਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ। ਸਪੈਸ਼ਲ ਸੈੱਲ ਨੇ ਹੀ ਅੰਬੈਸੀ ਦੇ ਆਸਪਾਸ ਅਤੇ ਰੂਟਾਂ ਦੇ ਕਈ CCTV ਦੀ ਫੁਟੇਜ ਖੰਗਾਲੀ ਸੀ, ਜਿਸ ਵਿੱਚ ਇਹ ਚਿਹਰੇ ਕੈਦ ਹੋਏ ਸਨ। ਦੱਸ ਦਈਏ ਕਿ ਇਜ਼ਰਾਈਲ ਵਲੋਂ ਨਵੀਂ ਦਿੱਲੀ ਸਥਿਤ ਇਜ਼ਰਾਈਲੀ ਦੂਤਾਵਾਸ ਦੇ ਕੋਲ ਹੋਏ ਧਮਾਕੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਜ ਮਹਿਲ ਫਿਰ ਦੀਦਾਰ ਲਈ ਤਿਆਰ, ਇਕ ਵਾਰ 'ਚ 650 ਤੋਂ ਵੱਧ ਸੈਲਾਨੀਆਂ ਨਹੀਂ ਹੋ ਸਕਣਗੇ ਇਕੱਠੇ
NEXT STORY