ਨੈਸ਼ਨਲ ਡੈਸਕ- ਭਾਰਤ ਦੇ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਨਾਲ ਖੁਸ਼ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਮੁਖੀ ਜੀ. ਮਾਧਵਨ ਨਾਇਰ ਨੇ ਕਿਹਾ ਕਿ ਪੁਲਾੜ ਏਜੰਸੀ ਦੇ ਵਿਗਿਆਨੀਆਂ ਦੀ ਤਨਖ਼ਾਹ ਵਿਕਸਿਤ ਦੇਸ਼ਾਂ ਦੇ ਵਿਗਿਆਨੀਆਂ ਦੀ ਤਨਖ਼ਾਹ ਦਾ 5ਵਾਂ ਹਿੱਸਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸਰੋ ਦੇ ਵਿਗਿਆਨੀਆਂ 'ਚ ਕੋਈ ਵੀ ਕਰੋੜਪਤੀ ਨਹੀਂ ਹੈ ਅਤੇ ਉਹ ਹਮੇਸ਼ਾ ਇਕ ਬਹੁਤ ਹੀ ਸਾਧਾਰਨ ਅਤੇ ਸਾਦਾ ਜੀਵਨ ਬਤੀਤ ਕਰਦੇ ਹਨ।
ਇਹ ਵੀ ਪੜ੍ਹੋ- 'ਚੰਨ' 'ਤੇ ਭਾਰਤ, ਚੰਦਰਯਾਨ-2 ਨੇ ਰੁਆਇਆ ਸੀ, ਚੰਦਰਯਾਨ-3 ਨੇ ਮੋੜੀ ਮੁਸਕਰਾਹਟ
ਨਾਇਰ ਨੇ ਕਿਹਾ ਕਿ ਉਹ ਅਸਲ 'ਚ ਪੈਸੇ ਦੀ ਚਿੰਤਾ ਨਹੀਂ ਕਰਦੇ ਹਨ ਪਰ ਜੋਸ਼ੀਲੇ ਅਤੇ ਆਪਣੇ ਮਿਸ਼ਨ ਲਈ ਸਮਰਪਿਤ ਹਨ। ਇਸ ਤਰ੍ਹਾਂ ਅਸੀਂ ਉੱਚੀਆਂ ਉਚਾਈਆਂ ਨੂੰ ਪ੍ਰਾਪਤ ਕੀਤਾ। ਨਾਇਰ ਨੇ ਅੱਗੇ ਕਿਹਾ ਕਿ ਭਾਰਤ ਆਪਣੇ ਪੁਲਾੜ ਮਿਸ਼ਨਾਂ ਲਈ ਘਰੇਲੂ ਤਕਨੀਕ ਦੀ ਵਰਤੋਂ ਕਰਦਾ ਹੈ। ਇਸ ਨਾਲ ਉਨ੍ਹਾਂ ਦੀ ਲਾਗਤ ਨੂੰ ਕਾਫ਼ੀ ਘੱਟ ਕਰਨ 'ਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਭਾਰਤ ਦੇ ਪੁਲਾੜ ਮਿਸ਼ਨ ਦੀ ਲਾਗਤ ਦੂਜੇ ਦੇਸ਼ਾਂ ਦੇ ਪੁਲਾੜ ਮਿਸ਼ਨਾਂ ਦੇ ਮੁਕਾਬਲੇ 50 ਤੋਂ 60 ਫੀਸਦੀ ਘੱਟ ਹੈ।
ਇਹ ਵੀ ਪੜ੍ਹੋ- ਚੰਦਰਯਾਨ-3 ਦੀ ਚੰਨ 'ਤੇ ਸਫ਼ਲ ਲੈਂਡਿੰਗ ਮਗਰੋਂ ਇਸਰੋ ਮੁਖੀ ਬੋਲੇ- 'ਮੁਸ਼ਕਲ ਹੈ ਜਜ਼ਬਾਤ ਦੱਸਣਾ'
ਇਸਰੋ ਮੁਤਾਬਕ ਚੰਦਰਯਾਨ-3 ਦੀ ਕੁੱਲ ਲਾਗਤ ਸਿਰਫ 615 ਕਰੋੜ ਰੁਪਏ ਹੈ, ਜੋ ਦੇਸ਼ 'ਚ ਬਾਲੀਵੁੱਡ ਫਿਲਮ ਦੇ ਉਤਪਾਦਨ ਬਜਟ ਦੇ ਲਗਭਗ ਬਰਾਬਰ ਹੈ। ਪੁਲਾੜ ਮਿਸ਼ਨ ਵਿਚ ਇੱਕ ਵੱਡੀ ਛਲਾਂਗ ਲਗਾਉਂਦੇ ਹੋਏ, ਭਾਰਤ ਦਾ ਚੰਦਰਯਾਨ ਮਿਸ਼ਨ 'ਚੰਦਰਯਾਨ-3' ਬੁੱਧਵਾਰ ਸ਼ਾਮ 6.04 ਵਜੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਿਆ, ਜਿਸ ਨਾਲ ਦੇਸ਼ ਚੰਦਰਮਾ ਦੇ ਇਸ ਖੇਤਰ 'ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਭਾਰਤ ਨੂੰ ਪੁਲਾੜ ਖੇਤਰ ਵਿਚ ਇਹ ਇਤਿਹਾਸਕ ਪ੍ਰਾਪਤੀ ਅਜਿਹੇ ਸਮੇਂ ਵਿਚ ਮਿਲੀ ਹੈ, ਜਦੋਂ ਕੁਝ ਦਿਨ ਪਹਿਲਾਂ ਚੰਦਰਮਾ ਦੇ ਦੱਖਣੀ ਧਰੁਵ ਦੇ ਰਸਤੇ ਵਿੱਚ ਰੂਸੀ ਪੁਲਾੜ ਯਾਨ 'ਲੂਨਾ 25' ਕਰੈਸ਼ ਹੋ ਗਿਆ ਸੀ।
ਇਹ ਵੀ ਪੜ੍ਹੋ- ਸੋਨੀਆ ਗਾਂਧੀ ਨੇ ਇਸਰੋ ਮੁਖੀ ਨੂੰ ਲਿਖੀ ਚਿੱਠੀ, 'ਚੰਦਰਯਾਨ-3 ਦੀ ਸ਼ਾਨਦਾਰ ਉਪਲੱਬਧੀ 'ਤੇ ਹਰ ਭਾਰਤੀ ਨੂੰ ਮਾਣ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ 'ਚ ਡੇਂਗੂ ਦਾ ਖ਼ੌਫ: ਇਨ੍ਹਾਂ 4 ਜ਼ਿਲ੍ਹਿਆਂ 'ਚ ਹਾਲਾਤ ਖ਼ਰਾਬ
NEXT STORY