ਅਹਿਮਦਾਬਾਦ– ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ’ਚ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਕੇਜਰੀਵਾਲ ਨੇ ਇਸੂਦਾਨ ਗਢਵੀ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨ ਕਰ ਦਿੱਤਾ ਹੈ। ਕੇਜਰੀਵਾਲ ਨੇ 29 ਅਕਤੂਬਰ ਨੂੰ ਸੂਰਤ ’ਚ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਕੋਲੋਂ ਪੁੱਛਿਆ ਸੀ ਕਿ ਉਹ ਕਿਸ ਨੂੰ ਮੁੱਖ ਮੰਤਰੀ ਅਹੁਦੇ ’ਤੇ ਵੇਖਣਾ ਚਾਹੁੰਦੇ ਹਨ।
ਗੂਜਰਾਤ ’ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਲਈ ਪਾਟੀਦਾਰ ਨੇਤਾ ਗੋਪਾਲ ਇਟਾਲੀਆ, ਅਲਪੇਸ਼ ਕਥੇਰੀਆ, ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸਾਮਲ ਹੋਏ ਇੰਦਰਨੀਲ ਰਾਜ ਗੁਰੂ, ਮਨੋਜ ਸੁਰਥੀਆ ਦਾ ਨਾਂ ਚੱਲ ਰਿਹਾ ਸੀ ਪਰ ਅਰਵਿੰਦ ਕੇਜਰੀਵਾਲ ਨੇ ਜਨਤਾ ਦੁਆਰਾ ਮੰਗੀ ਗਈ ਰਾਏ ਦੇ ਆਧਾਰ ’ਤੇ ਸਾਬਕਾ ਪੱਤਰਕਾਰ ਇਸੂਦਾਨ ਗਢਵੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ।
ਮਾਈਨਸ 20 ਡਿਗਰੀ ਤਾਪਮਾਨ ’ਚ ਵੀ ਪੁਲਸ ਕਰੇਗੀ ਕੇਦਾਰਨਾਥ ਧਾਮ ਦੀ ਸੁਰੱਖਿਆ
NEXT STORY