ਨਵੀਂ ਦਿੱਲੀ - ਦੇਸ਼ਭਰ ਵਿਚ ਤਾਂਬੇ ਦਾ ਕੜਾ ਪਾਉਣਾ ਫਾਇਦੇ ਦਾ ਸੌਦਾ ਹੁੰਦਾ ਹੈ। ਤਾਂਬੇ ਦੇ ਜਗ ਵਿਚ ਪਾਣੀ ਪੀਣ ਨਾਲ ਵੀ ਸਰੀਰ ਨੂੰ ਬਹੁਤ ਲਾਭ ਪਹੁੰਚਦਾ ਹੈ। ਤੁਹਾਨੂੰ ਸ਼ਾਇਦ ਇਹ ਪਤਾ ਨਹੀਂ ਕਿ ਤਾਂਬੇ ਦਾ ਕੋਈ ਵੀ ਗਹਿਣਾ ਪਾਉਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਇਸ ਲਈ ਸਦੀਆਂ ਪਹਿਲਾਂ ਤੋਂ ਹੀ ਲੋਕ ਤਾਂਬੇ ਦੇ ਗਹਿਣੇ ਦੀ ਵਰਤੋਂ ਕਰਦੇ ਰਹੇ ਹਨ। ਹਾਂ, ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਜੇਕਰ ਤੁਹਾਨੂੰ ਤਾਂਬੇ ਤੋਂ ਐਲਰਜੀ ਹੈ ਤਾਂ ਇਸ ਨੂੰ ਨਾ ਪਾਓ। ਹਾਲਾਂਕਿ ਤਾਂਬੇ ਦੇ ਬ੍ਰੈਸਲੇਟ ਪਾਉਣ ਨਾਲ ਹੋਣ ਵਾਲੇ ਫਾਇਦੇ ਦੇ ਵਿਗਿਆਨਕ ਸਬੂਤ ਨਹੀਂ ਹਨ।
ਤਾਂਬੇ ਦਾ ਕੜਾ ਜਾਂ ਬ੍ਰੈਸਲੇਟ ਪਹਿਨਣ ਨਾਲ ਸਰੀਰ ਦੇ ਜੋੜਾਂ ਦੀ ਜਕੜਨ ਦੂਰ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਗਠੀਆ ਜਾਂ ਜੋੜਾਂ ਨਾਲ ਜੁੜੀ ਕਿਸੇ ਹੋਰ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤਾਂਬੇ ਦਾ ਬ੍ਰੈਸਲੇਟ ਜ਼ਰੂਰ ਪਹਿਨੋ।
ਹੱਥ ਵਿਚ ਪਹਿਨਣ ਵਾਲੀ ਚੀਜ਼ ਨਾਲ ਜੋੜਾਂ ਦੀ ਜਕੜਨ ਕਿਵੇਂ ਦੂਰ ਹੋ ਜਾਂਦੀ ਹੈ, ਇਹ ਅਜੇ ਤਕ ਭੇਤ ਹੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਆਰਥੋਰਾਈਟਿਸ ਦੇ ਮਰੀਜ਼ਾਂ ਨੂੰ ਇਹ ਕੜਾ ਜ਼ਰੂਰ ਪਹਿਨਣਾ ਚਾਹੀਦਾ ਹੈ। ਤਾਂਬੇ ਵਿਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦੇ ਗਹਿਣੇ ਪਹਿਨਣ ਨਾਲ ਜੋੜਾਂ ਵਿਚ ਹੋਣ ਵਾਲੇ ਦਰਦ ਤੋਂ ਵੀ ਆਰਾਮ ਮਿਲਦਾ ਹੈ। ਇਕ ਖੋਜ ਮੁਤਾਬਿਕ ਤਾਂਬੇ ਦਾ ਬ੍ਰੈਸਲੇਟ ਬਣਾਉਂਦੇ ਸਮੇਂ ਉਸ ਵਿਚ ਜਿੰਕ ਅਤੇ ਆਇਰਨ ਵਰਗੇ ਮਾਈਕ੍ਰੋ ਮਿਨਰਲਸ ਵੀ ਮਿਲਾਏ ਜਾਂਦੇ ਹਨ, ਜੋ ਕਿ ਹੱਥ ਵਿਚ ਪਹਿਨਣ ਨਾਲ ਪਸੀਨੇ ਨਾਲ ਘੁਲ ਕੇ ਸਰੀਰ ਦੇ ਅੰਦਰ ਸਮਾ ਜਾਂਦੇ ਹਨ।
ਕੁਝ ਸੂਤਰਾਂ ਦਾ ਕਹਿਣਾ ਹੈ ਕਿ ਤਾਂਬੇ ਦੇ ਬ੍ਰੈਸਲੇਟ ਸਪਲੀਮੈਂਟ ਤੋਂ ਵੀ ਜ਼ਿਆਦਾ ਬਿਹਤਰ ਤਰੀਕੇ ਨਾਲ ਅਸਰ ਕਰਦੇ ਹਨ। ਅਜਿਹਾ ਇਸ ਲਈ ਕਿਉਂਕਿ ਇਸ ਵਿਚ ਮੌਜੂਦ ਮਾਈਕ੍ਰੋ ਮਿਨਰਲ ਪਸੀਨੇ ਨਾਲ ਘੁਲ ਕੇ ਸਿੱਧੇ ਬਲੱਡ ਵਿਚ ਮਿਲ ਜਾਂਦੇ ਹਨ, ਜਿਸ ਨਾਲ ਇਹ ਬਹੁਤ ਜਲਦੀ ਅਸਰ ਕਰਦੇ ਹਨ।
ਤਾਂਬੇ ਦੀ ਕਮੀ ਨਾਲ ਏਆਰਟਿਕ ਐਨਿਊਰੀਜਮ ਨਾਮਕ ਬੀਮਾਰੀ ਹੋ ਜਾਂਦੀ ਹੈ, ਨਾਲ ਹੀ ਇਸ ਦੀ ਕਮੀ ਨਾਲ ਸਰੀਰ ਵਿਚ ਖਰਾਬ ਕੈਲੋਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਦਿਲ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਦਿਲ ਨੂੰ ਲੰਮੇ ਸਮੇਂ ਤਕ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤਾਂਬੇ ਦਾ ਬ੍ਰੈਸਲੇਟ ਪਹਿਨਣਾ ਸ਼ੁਰੂ ਕਰ ਦਿਓ। ਤਾਂਬੇ ਵਿਚ ਐਂਟੀ ਆਕਸੀਡੈਂਟ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਅਜਿਹਾ ਮੰਨਣਾ ਹੈ ਕਿ ਇਸ ਦੇ ਗਹਿਣੇ ਪਹਿਨਣ ਨਾਲ ਵਧਦੀ ਉਮਰ ਦਾ ਅਸਰ ਘੱਟ ਹੁੰਦਾ ਹੈ।
30 IAS ਅਫਸਰਾਂ ਨੇ ਨਹੀਂ ਦਿੱਤਾ ਸੰਪਤੀ ਦਾ ਬਿਓਰਾ, ਹੋਵੇਗੀ ਕਾਰਵਾਈ
NEXT STORY